ਪਠਾਨਕੋਟ, 26 ਮਾਰਚ (ਪੰਜਾਬ ਪੋਸਟ ਬਿਊਰੋ) – ਸਿਹਤ ਵਿਭਾਗ ਦੇ ਦਿਸਾਂ ਨਿਰਦੇਸ਼ਾਂ ਅਨੁਸਾਰ ਵਿਸ਼ਵ ਟੀ.ਬੀ ਦਿਵਸ ਮਨਾਇਆ ਜਾ
ਰਿਹਾ ਹੈ।ਵਿਸ਼ਵ ਟੀ.ਬੀ ਦਿਵਸ ਦੇ ਥੀਮ ‘ਸਮਾਂ ਆ ਗਿਆ ਹੈ, ਭਾਰਤ ਨੂੰ ਟੀ.ਬੀ ਮੁਕਤ ਕਰਨ ਲਈ` ਤਹਿਤ ਸਿਵਲ ਸਰਜਨ ਡਾ. ਨੈਨਾ ਸਲਾਥੀਆ ਦੀ ਪ੍ਰਧਾਨਗੀ ਹੇਠ ਸਿਵਲ ਹਸਪਤਾਲ ਪਠਾਨਕੋਟ ਵਿੱਚ ਰੈਲੀ ਕੱਢੀ ਗਈ। ਡਾ. ਸਲਾਥੀਆ ਨੇ ਹਰੀ ਝੰਡੀ ਦਿਖਾ ਕੇ ਰੈਲੀ ਦੀ ਸੁਰੂਆਤ ਕੀਤੀ। ਸੀਨੀਅਰ ਮੈਡੀਕਲ ਅਫਸਰ ਡਾ. ਭੁਪਿੰਦਰ ਸਿੰਘ ਨੇ ਰੈਲੀ ਨੂੰ ਸੰਬੋਧਿਤ ਕਰਦੇ ਹੋਇਆ ਨਰਸਿੰਗ ਸਕੂਲਾਂ ਦੇ ਵਿਦਿਆਰਥੀ, ਪੈਰਾ-ਮੈਡੀਕਲ ਸਟਾਫ ਅਤੇ ਆਮ ਜਨਤਾ ਨੂੰ ਦੱਸਿਆ ਕਿ ਟੀ.ਬੀ ਇੱਕ ਭਿਆਨਕ ਬਿਮਾਰੀ ਹੈ।ਹਰ ਸਾਲ ਸੈਂਕੜੇ ਲੋਕ ਇਸ ਬਿਮਾਰੀ ਤੋਂ ਗ੍ਰਸਤ ਹੁੰਦੇ ਹਨ।ਟੀ.ਬੀ ਇਕ ਸੰਕਰਾਤਮਕ ਰੋਗ ਹੈ, ਜੇਕਰ ਇਸ ਰੋਗ ਨੂੰ ਸਮੇਂ ਤੇ ਨਾ ਰੋਕਿਆ ਗਿਆ ਤਾਂ ਜਾਨ-ਲੇਵਾ ਸਾਬਤ ਹੋ ਸਕਦਾ ਹੈ।ਇਸ ਨੂੰ ਫੇਫੜਿਆਂ ਦਾ ਰੋਗ ਵੀ ਮੰਨਿਆ ਜਾਂਦਾ ਹੈ।ਟੀ.ਬੀ ਦੇ ਬੈਕਟੀਰੀਆਂ ਸਾਹ ਦੁਆਰਾ ਸਰੀਰ ਵਿੱਚ ਫੈਲਦੇ ਹਨ।ਡਾ. ਨੈਨਾ ਸਲਾਥੀਆ ਨੇ ਦੱਸਿਆ ਕਿ 2 ਹਫਤਿਆਂ ਤੋਂ ਲਗਾਤਾਰ ਖਾਂਸੀ, ਬੁਖਾਰ, ਖਾਸ਼ੀ ਨਾਲ ਬਲਗਮ ਅਤੇ ਬਲਗਮ ਨਾਲ ਖੂਨ ਆਉਣਾ ਟੀ.ਬੀ ਦੇ ਮੁੱਖ ਲੱੱਛਣ ਹਨ। ਉਹਨਾਂ ਟੀ.ਬੀ ਦੇ ਇਲਾਜ਼ ਸਬੰਧੀ ਦੱਸਿਆ ਕਿ ਰਵਾਇਜਡ ਨੈਸਨਲ ਟੀ.ਬੀ ਕੰਟੋਰਲ ਪ੍ਰੋਗਰਾਮ ਅਧੀਨ ਡਾਟਸ ਦੇ ਤਹਿਤ ਟੀ.ਬੀ ਦੇ ਰੋਗੀ ਨੂੰ ਸਾਰੇ ਸਰਕਾਰੀ ਹਸਪਤਾਲਾਂ ਵਲੋਂ ਮੁਫਤ ਦਵਾਈ ਮੁਹੱਈਆ ਕਰਵਾਈ ਜਾਂਦੀ ਹੈ।ਉਹਨਾਂ ਦੱਸਿਆ ਕਿ ਟੀ.ਬੀ ਤੋਂ ਗ੍ਰਸਤ ਮਰੀਜ਼ ਨੂੰ ਚਾਹੀਦਾ ਹੈ ਕਿ ਖੰਘਦੇ ਅਤੇ ਛਿੱਕਦੇ ਸਮੇਂ ਰੁਮਾਲ ਮੂੰਹ `ਤੇ ਰੱਖਿਆ ਜਾਵੇ।ਚੰਗੀ ਖੁਰਾਕ ਲਈ ਜਾਵੇ।
ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਅਰੁਣ ਸੋਹਲ, ਡਾ. ਮੋਹਨ ਲਾਲ ਅੱਤਰੀ, ਡੀ.ਟੀ.ਓ, ਮਨੋਹਰ ਓਬਰਾਏ ਫਰਮਾਸਿਸਟ, ਜਿਲ੍ਹਾ ਮਾਸ ਮੀਡੀਆ ਅਤੇ ਸੂਚਨਾ ਅਫਸਰ ਸ੍ਰੀਮਤੀ ਗੁਰਿਦਰ ਕੌਰ, ਸੁਰਿਦਰ ਪਾਲ, ਬਬੀਤਾ, ਪੂਜਾ, ਨਿੱਕੂ ਅਤੇ ਨਿਖਿਲ ਆਦਿ ਮੌਜੂਦ ਸਨ।
Check Also
ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ
ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …
Punjab Post Daily Online Newspaper & Print Media