Wednesday, March 18, 2026

ਡਾ. ਅਮਨਦੀਪ ਬਿਜਰਾਲ ਨੇ ਵਿਦਿਆਰਥੀਆਂ ਨੂੰ ਸਿਖਾਏ ਫ਼ਸਟ ਏਡ ਦੇ ਗੁਰ

ਅੰਮ੍ਰਿਤਸਰ, 15 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਅਮਨਦੀਪ ਗਰੁੱਪ ਆਫ਼ ਹਾਸਪੀਟਲਜ਼ ਦੀ ਵਿੱਦਿਅਕ ਸੰਸਥਾ ਅਮਨਦੀਪ ਕਾਲਜ਼ ਆਫ਼ ਨਰਸਿੰਗ ਵਲੋਂ ਬੀਤੇ PUNJ1504201901ਦਿਨੀਂ ਚੌਥੀ ਬੀ.ਐਲ.ਐਸ ਅਤੇ ਫਰਸਟ ਏਡ ਵਰਕਸ਼ਾਪ ਅਤੇ ਪੋਸਟਰ ਮੁਕਾਬਲਾ ਕਰਵਾਇਆ ਗਿਆ।ਜਿਸ ਦੀ ਸ਼ੁਰੂਆਤ ਮੁੱਖ ਮਹਿਮਾਨ ਡਾ. ਰਵੀ ਕਾਂਤ, ਅਮਨਦੀਪ ਕਾਲਜ਼ ਦੇ ਜਨਰਲ ਮੈਨੇਜਰ ਡਾ. ਅਨੁਪ੍ਰੀਤ ਕੌਰ ਅਤੇ ਪ੍ਰਿੰਸੀਪਲ ਕੇ.ਜੇ ਥਾਮਸ ਨੇ ਸ਼ਮਾ ਰੌਸ਼ਨ ਕਰਕੇ ਕੀਤੀ।ਅਮਨਦੀਪ ਹਸਪਤਾਲ ਦੇ ਮਾਹਰ ਡਾ. ਅਮਨਦੀਪ ਸਿੰਘ ਬਿਜ਼ਰਾਲ ਨੇ ਵਿਦਿਆਰਥੀਆਂ ਨੂੰ ਫਰਸਟ ਏਡ ਅਤੇ ਬੇਸਿਕ ਲਾਈਫ਼ ਸਪੋਰਟ ਦੀ ਟ੍ਰੇਨਿੰਗ ਦਿੱਤੀ ਅਤੇ ਵਿਦਿਆਰਥੀਆਂ ਨੂੰ ਹੰਗਾਮੀ ਹਾਲਤ ‘ਚ ਕਿਸੇ ਜ਼ਖਮੀ ਜਾਂ ਮਰੀਜ਼ ਦੀ ਜਾਨ ਬਚਾਉਣ ਬਾਰੇ ਜਾਣਕਾਰੀ ਦਿੱਤੀ।ਵਰਕਸ਼ਾਪ ‘ਚ ਵਿਦਿਆਰਥੀਆਂ ਨੇ ਖੁੱਦ ਪ੍ਰੈਕਟੀਕਲ ਕਰਕੇ ਵੀ ਇਹ ਕ੍ਰਿਆਵਾਂ ਸਿੱਖੀਆਂ।
ਵੱਖ-ਵੱਖ ਕਾਲਜ਼ਾਂ ਦੇ 100 ਤੋਂ ਵੀ ਵੱਧ ਵਿਦਿਆਰਥੀਆਂ ਨੇ ਵਰਕਸ਼ਾਪ ਵਿਚ ਹਿੱਸਾ ਲਿਆ।ਮੁੱਖ ਮਹਿਮਾਨ ਡਾ. ਰਵੀ ਕਾਂਤ ਨੇ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨਾਲ ਆਪਣੇ ਜ਼ਿੰਦਗੀ ਦੇ ਤਜ਼ੱਰਬੇ ਸਾਂਝੇ ਕੀਤੇ ਅਤੇ ਉਨਾਂ ਨੂੰ  ਆਪਣੇ ਕਿੱਤੇ ‘ਚ ਪੂਰੀ ਤਨਦੇਹੀ ਨਾਲ ਅੱਗੇ ਵਧਣ ਦੇ ਨੁਕਤੇ ਦੱਸੇ।ਇਸ ਵਰਕਸ਼ਾਪ ‘ਚ ਹਿੱਸਾ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਬੀ.ਐਲ.ਐਸ ਅਤੇ ਫ਼ਸਟ-ਏਡ ਦੇ ਸਰਟੀਫਿਕੇਟ ਵੀ ਦਿੱਤੇ ਗਏ।
                 ਇਸ ਮੌਕੇ ਇੱਕ ਪੋਸਟਰ ਮੁਕਾਬਲਾ ਵੀ ਕਰਵਾਇਆ ਗਿਆ ਅਤੇ ਪਹਿਲੇ ਸਥਾਨ ‘ਤੇ ਰਹੇ ਵਿਦਿਆਰਥੀ ਨੂੰ 5,000/- ਦੂਜੇ ਸਥਾਨ ‘ਤੇ ਰਹਿਣ ਵਾਲੇ ਨੂੰ 2,000/- ਅਤੇ ਤੀਜੇ ਸਥਾਨ ‘ਤੇ ਰਹੇ ਵਿਦਿਆਰਥੀ ਨੂੰ 1,000/- ਦਾ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply