ਭੀਖੀ/ਮਾਨਸਾ, 27 ਅਪ੍ਰੈਲ (ਪੰਜਾਬ ਪੋਸਟ – ਕਮਲ ਕਾਂਤ) – ਕਸਬਾ ਭੀਖੀ ਦੇ ਮਾਡਰਨ ਸੈਕੂਲਰ ਪਬਲਿਕ ਸਕੂਲ ਦੇ ਵਿਦਿਆਰਥੀਆਂ ਵਲੋਂ ਅੰਗਰੇਜ਼ੀ ਕਵੀ
`ਵਿਲੀਅਮ ਸ਼ੈਕਸਪੀਅਰ ਦਾ ਜਨਮ ਦਿਵਸ` ਮਨਾਇਆ ਗਿਆ।ਵਿਦਿਆਰਥੀਆਂ `ਚ ਵੱਖ-ਵੱਖ ਹਾਊਸ ਬਣਾ ਕੇ ਕਵਿਤਾ ਬੋਲਣ ਦਾ ਮੁਕਾਬਲਾ ਕਰਵਾਇਆ ਗਿਆ।ਮੁਕਾਬਲੇ `ਚ ਪਹਿਲੇ ਸਥਾਨ `ਤੇ ਵਿਦਿਆਰਥਣ ਨਿਧਿਕਾ, ਦੂਜੇ ਸਥਾਨ `ਤੇ ਦੀਪਕ ਕੁਮਾਰ, ਤੀਜੇ ਸਥਾਨ `ਤੇ ਹਰਮਨ ਕੌਰ ਅਤੇ ਚੌਥੇ ਸਥਾਨ `ਤੇ ਰਮਨਪ੍ਰੀਤ ਕੌਰ ਰਹੇ।ਇਹ ਮੁਕਾਬਲਾ ਕੋਮਲਪ੍ਰੀਤ ਕੌਰ (ਹਾਊਸ ਹੈਡ) ਤੇ ਅਮਨਦੀਪ ਕੌਰ (ਵਾਇਸ ਹੈਡ) ਦੀ ਅਗਵਾਈ `ਚ ਹੋਇਆ।ਨਿਰਨਾਇਕ ਦੀ ਭੂਮਿਕਾ ਕਾਂਤਾ ਰਾਣੀ ਤੇ ਹਨੀ ਜਿੰਦਲ ਨੇ ਨਿਭਾਈ।ਸਕੂਲ ਪ੍ਰਿੰਸੀਪਲ ਸੰਦੀਪ ਕੌਰ ਵਲੋਂ ਮੁਕਾਬਲੇ `ਚ ਅੱਵਲ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਉਨ੍ਹਾਂ ਨੂੰ ਸ਼ੀਲਡਾਂ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਸਮੂਹ ਸਟਾਫ ਮੈਂਬਰ ਵੀ ਹਾਜ਼ਰ ਸਨ।
Check Also
ਖਾਲਸਾ ਕਾਲਜ ਵੈਟਰਨਰੀ ਦੀ ਟੀਮ ਨੇ ਗਡਵਾਸੂ ਦੇ ਪਸ਼ੂ ਪਾਲਣ ਮੇਲੇ ’ਚ ਉਤਪਾਦਾਂ ਸਬੰਧੀ ਕੀਤਾ ਜਾਗਰੂਕ
ਅੰਮ੍ਰਿਤਸਰ, 26 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੀ …
Punjab Post Daily Online Newspaper & Print Media