Tuesday, November 24, 2026

2 ਰੋਜ਼ਾ ਸੂਫੀਆਨ ਦਰਬਾਰ 28 ‘ਤੇ 29 ਸਤੰਬਰ ਨੂੰ

PPN12091402
ਫਾਜਿਲਕਾ, 13  ਸਤੰਬਰ ( ਵਿਨੀਤ ਅਰੋੜਾ ) –  ਸਾਂਈ ਮੀਆ ਮੀਰ ਸਮਾਜ ਭਲਾਈ ਸੋਸਾਇਟੀ ਪਿੰਡ ਹੌਜ ਗੰਧੜ ਵਲੋਂ ਪਿੰਡ ਦੀ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਮਾਜ ਸੇਵੀ ਬਾਬਾ ਗੁਰਮੀਤ ਸਿੰਘ ਦੇ ਉੱਦਮ ਸਦਕਾ 2 ਰੋਜ਼ਾ 28 ਅਤੇ 29 ਸਤੰਬਰ ਨੂੰ ਸੂਫੀਅਨ ਦਰਬਾਰ ਪਿੰਡ ਦੀ ਖੇਡ ਗਰਾਊਡ ਵਿੱਚ ਕਰਵਾਇਆ ਜਾ ਰਿਹਾ ਹੈ।ਜਿਸ ਵਿੱਚ28 ਸਤੰਬਰ ਨੂੰ ਅਰਥਿਕ ਪੱਖੋ ਕਮਜ਼ੋਰ ਗਰੀਬ ਪਰਿਵਾਰਾ ਦੀਆਂ ਲੜਕੀਆਂ ਦੀਆਂ ਸ਼ਾਦੀਆਂ ਅਤੇ 29 ਸਤੰਬਰ ਰਾਤ ਨੂੰ ਮਹਾਨ ਸੂਫੀਆਨ ਦਰਬਾਰ ਕਰਵਾਇਆ ਜਾ ਰਿਹਾ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਪ੍ਰਧਾਨ ਸਮਾਜ ਸੇਵੀ ਬਾਬਾ ਗੁਰਮੀਤ ਸਿੰਘ ਨੇ ਦੱਸਿਆ ਕਿ 28 ਸਤੰਬਰ ਦਿਨ ਅੇੇੇੇੇੇੇੇੇੇਤਵਾਰ ਨੂੰ ਗਰੀਬ ਲੜਕੀਆਂ ਦੀਆਂ ਸ਼ਾਦੀਆਂ ਕੀਤੀਆਂ ਜਾਣਗੀਆਂ ਤੇ ਇਸ ਦੌਰਾਨ ਭਾਈ ਸਤਨਾਮ ਚੁਵਾੜਿਆਂ ਵਾਲੀ ਵਾਲੇ ਸੰਗਤ ਨੂੰ ਗੁਰਮਤ ਵਿਚਾਰਾਂ ਸੁਣਾਕੇ ਨਿਹਾਲ ਕਰਨਗੇ ਅਤੇ 29 ਸਤੰਬਰ ਸੋਮਵਾਰ ਰਾਤ ਨੂੰ ਪਿੰਡ ਦੀ ਖੇਡ ਗਰਾਊਡ ਵਿੱਚ ਮਹਾਨ ਸੂਫੀਆਨ ਦਰਬਾਰ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਪੰਜਾਬ ਦੇ ਮਸ਼ਹੂਰ ਸੂਫੀ ਗਾਇਕ ਗੁਰਪੀ੍ਰਤ ਗੋਪੀ ਫਰੀਦਕੋਟ ਵਾਲੇ ਅਤੇ ਦਰਸ਼ਨਜੀਤ ਵਾਇਸ ਆਫ ਪੰਜਾਬ ਪਹੁੰਚ ਰਹੇ ਹਨ। ਇਸ ਮੌਕੇ ਬਾਬਾ ਜੀ ਦਾ ਅਤੁੰਟ ਲੰਗਰ ਸੰਗਤਾਂ ਨੂੰ ਛੱਕਾਇਆ ਜਾਵੇਗਾ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply