Friday, October 18, 2024

 ਝੋਟਿਆਂ ਵਾਲੀ ਪਿੰਡ ਨੇ ਧਾਰਨ ਕੀਤਾ ਸਮੁੰਦਰ ਦਾ ਰੂਪ

PPN12091401
ਫਾਜਿਲਕਾ, 13  ਸਤੰਬਰ ( ਵਿਨੀਤ ਅਰੋੜਾ ) –  ਪਿਛਲੇ ਦਿਨੀ ਪਈ ਭਾਰੀ ਬਾਰਿਸ਼ ਕਾਰਨ ਕਰੀਬ 40 ਪਿੰਡਾਂ ਦਾ ਪਾਣੀ  ਹਲੇ ਵੀ ਪਿੰਡ ਝੋਟਿਆਂ ਵਾਲਾ ਵਿੱਖੇ  ਖੜਾਂ ਹੈ । ਜਿਸ ਕਾਰਣ ਪਿੰਡ ਨੇ ਸਮੁੰਦਰ ਦਾ ਰੂਪ ਧਾਰਨ ਕੀਤਾ ਹੋਇਆ ਹੈ। ਭਾਰੀ ਬਾਰਿਸ਼ ਅਤੇ ਪਿੰਡ ਵਿਖੇ ਖੜੇ ਪਾਣੀ ਕਰਕੇ  ਕਰੀਬ 150 ਕੱਚੇ- ਪੱਕੇ ਘਰ ਬਹਿ ਗਏ ਹਨ ਅਤੇ ਕਈ ਘਰਾਂ ਦੀਆਂ ਛੱਤਾਂ ਡਿੱਗ ਗਈਆਂ ਹਨ।ਪਿੰਡ ਦੇ ਮੋਹਤਬਾਰ ਬੰਦਿਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ  ਤਿੰਨ ਦਿਨਾਂ ਪਹਿਲਾ ਅਕਾਲੀ ਲੀਡਰਾਂ ਅਤੇ ਪ੍ਰਸ਼ਾਸ਼ਨ ਵੱਲੋਂ ਸਾਰੇ ਪਿੰਡ ਦਾ ਜਾਇਜਾ ਕੀਤਾ ਗਿਆਂ।ਜਿਸ ਵਿੱਚ ਹਾਲੇ ਤੱਕ ਕੋਈ ਕਾਰਵਾਈ ਨਹੀ ਹੋਈ।ਪਿੰਡ ਦੇ ਸਾਬਕਾ ਸਰਪੰਚ ਦੇ ਪਤੀ ਵੇਦ ਪ੍ਰਕਾਸ਼ ਨੇ ਦੱਸਿਆ ਕਿ ਪ੍ਰਸ਼ਾਸ਼ਨ ਅਤੇ ਲੀਡਰਾਂ ਵਲੌ ਹਲੇ ਤੱਕ ਪਾਣੀ ਦੀ ਨਿਕਾਸੀ ਦਾ ਕੋਈ ਇੰਤਜਾਮ ਨਹੀ ਕੀਤਾ ਗਿਆ। ਜਿਸ ਕਰਕੇ ਪਿੰਡ ਦੇ ਲੋਕ ਆਪਣਾਂ ਘਰ ਦਾ ਸਮਾਨ ਟ੍ਰੈਕਟਰ ਟਰਾਲੀਆਂ  ਚ ਲੱਦ ਕੇ ਜਾਣ ਦੀਆਂ ਤਿਆਰੀਆਂ ਕਰਨ ਲੱਗੇ ਹੋਏ ਹਨ। ਪਿੰਡ ਵਾਸਿਆਂ ਨੇ ਦੱਸਿਆ ਕਿ ਉਂਨਾਂ ਦੀਆਂ ਫਸਲਾਂ ਅਤੇ ਘਰਾਂ ਦਾ ਬਹੁਤ ਜਿਆਦਾ ਨੁਕਸਾਨ ਹੋਇਆ ਹੈ।ਜਿਸ ਵਿੱਚ ਪਿੰਡ ਦੇ ਸਰਪੰਚ ਜਰਨੈਲ ਸਿੰਘ ਨੇ ਮੰਗ ਕੀਤੀ ਹੈ ਕਿ ਂ ਛੇਤੀ ਤੋ ਛੇਤੀ ਪਾਣੀ ਦੀ ਨਿਕਾਸੀ ਕਰਵਾਈ ਜਾਵੇ ਅਤੇ ਨੁਕਸਾਨੇ ਘਰਾਂ ਨੂੰ ਸਹਾਇਤਾ ਦਿੱਤੀ ਜਾਵੇ।ਇਸ ਮੋਕੇ ਪਿੰਡ ਦੇ  ਰਵੀ ਕੁਮਾਰ ਮੈਂਬਰ, ਪੂਰਨ ਚੰਦ ਪੰਚ, ਕਸ਼ਮੀਰ ਸਿੰਘ, ਦਾਰਾ ਸਿੰਘ, ਪ੍ਰਵਿੰਦਰ ਸਿੰਘ, ਗੁਰਮੁੱਖ ਸਿੰਘ, ਸੁੱਖਾ ਸਿੰਘ, ਬਗਿੱਚਾ ਸਿੰਘ, ਛਿੰਦਾ ਸਿੰਘ, ਇੱਕਬਾਲ ਸਿੰਘ ਸਰਪੰਚ ਮਾਹੂਆਣਾਂ ਬੋਦਲਾ, ਮਹਿਤਾਬ ਸਿੰਘ ਸਰਪੰਚ ਬੰਨਾ ਵਾਲਾ ਅਤੇ ਹੋਰ ਮੋਹਤਬਾਰ ਆਦਮੀ ਵੀ ਹਾਜਰ ਸਨ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …

Leave a Reply