ਫਾਜਿਲਕਾ, 13 ਸਤੰਬਰ ( ਵਿਨੀਤ ਅਰੋੜਾ ) – ਸਾਂਈ ਮੀਆ ਮੀਰ ਸਮਾਜ ਭਲਾਈ ਸੋਸਾਇਟੀ ਪਿੰਡ ਹੌਜ ਗੰਧੜ ਵਲੋਂ ਪਿੰਡ ਦੀ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਮਾਜ ਸੇਵੀ ਬਾਬਾ ਗੁਰਮੀਤ ਸਿੰਘ ਦੇ ਉੱਦਮ ਸਦਕਾ 2 ਰੋਜ਼ਾ 28 ਅਤੇ 29 ਸਤੰਬਰ ਨੂੰ ਸੂਫੀਅਨ ਦਰਬਾਰ ਪਿੰਡ ਦੀ ਖੇਡ ਗਰਾਊਡ ਵਿੱਚ ਕਰਵਾਇਆ ਜਾ ਰਿਹਾ ਹੈ।ਜਿਸ ਵਿੱਚ28 ਸਤੰਬਰ ਨੂੰ ਅਰਥਿਕ ਪੱਖੋ ਕਮਜ਼ੋਰ ਗਰੀਬ ਪਰਿਵਾਰਾ ਦੀਆਂ ਲੜਕੀਆਂ ਦੀਆਂ ਸ਼ਾਦੀਆਂ ਅਤੇ 29 ਸਤੰਬਰ ਰਾਤ ਨੂੰ ਮਹਾਨ ਸੂਫੀਆਨ ਦਰਬਾਰ ਕਰਵਾਇਆ ਜਾ ਰਿਹਾ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਪ੍ਰਧਾਨ ਸਮਾਜ ਸੇਵੀ ਬਾਬਾ ਗੁਰਮੀਤ ਸਿੰਘ ਨੇ ਦੱਸਿਆ ਕਿ 28 ਸਤੰਬਰ ਦਿਨ ਅੇੇੇੇੇੇੇੇੇੇਤਵਾਰ ਨੂੰ ਗਰੀਬ ਲੜਕੀਆਂ ਦੀਆਂ ਸ਼ਾਦੀਆਂ ਕੀਤੀਆਂ ਜਾਣਗੀਆਂ ਤੇ ਇਸ ਦੌਰਾਨ ਭਾਈ ਸਤਨਾਮ ਚੁਵਾੜਿਆਂ ਵਾਲੀ ਵਾਲੇ ਸੰਗਤ ਨੂੰ ਗੁਰਮਤ ਵਿਚਾਰਾਂ ਸੁਣਾਕੇ ਨਿਹਾਲ ਕਰਨਗੇ ਅਤੇ 29 ਸਤੰਬਰ ਸੋਮਵਾਰ ਰਾਤ ਨੂੰ ਪਿੰਡ ਦੀ ਖੇਡ ਗਰਾਊਡ ਵਿੱਚ ਮਹਾਨ ਸੂਫੀਆਨ ਦਰਬਾਰ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਪੰਜਾਬ ਦੇ ਮਸ਼ਹੂਰ ਸੂਫੀ ਗਾਇਕ ਗੁਰਪੀ੍ਰਤ ਗੋਪੀ ਫਰੀਦਕੋਟ ਵਾਲੇ ਅਤੇ ਦਰਸ਼ਨਜੀਤ ਵਾਇਸ ਆਫ ਪੰਜਾਬ ਪਹੁੰਚ ਰਹੇ ਹਨ। ਇਸ ਮੌਕੇ ਬਾਬਾ ਜੀ ਦਾ ਅਤੁੰਟ ਲੰਗਰ ਸੰਗਤਾਂ ਨੂੰ ਛੱਕਾਇਆ ਜਾਵੇਗਾ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …