Saturday, September 19, 2026

ਹਵਾਈ ਸੈਨਾ ਸਟੇਸ਼ਨ ਅੰਮ੍ਰਿਤਸਰ ਕੈਂਟ ਦੇ ਗਰੁੱਪ ਕੈਪਟਨ ਅਸ਼ੋਕ ਕੁਮਾਰ ਨੇ ਸੰਭਾਲਿਆ ਚਾਰਜ਼

ਅੰਮ੍ਰਿਤਸਰ, 1 ਮਈ (ਪੰਜਾਬ ਪੋਸਟ -ਸੁਖਬੀਰ ਸਿੰਘ) – ਗਰੁੱਪ ਕੈਪਟਨ ਅਸ਼ੋਕ ਕੁਮਾਰ ਨੇ ਹਵਾਈ ਸੈਨਾ ਸਟੇਸ਼ਨ ਅੰਮ੍ਰਿਤਸਰ ਕੈਂਟ ਨੇ ਆਪਣਾ ਕਾਰਜ ਭਾਰ ਸੰਭਾਲ PUNJ0105201904ਲਿਆ ਹੈ।ਉਨ੍ਹਾਂ ਨੇ ਅੱਜ ਰਿਟਾਇਰ ਹੋਣ ਵਾਲੇ ਗਰੁੱਪ ਕੈਪਟਨ ਸੰਤੋਸ਼ ਕੁਮਾਰ ਤ੍ਰਿਪਾਠੀ ਤੋਂ ਆਪਣਾ ਅਹੁੱਦਾ ਸੰਭਾਲਿਆ।ਇਸ ਮੌਕੇ ਹਵਾਈ ਸੈਨਾ ਦੇ ਅਧਿਕਾਰੀਆਂ ਵਲੋਂ ਇਕ ਪ੍ਰਭਾਵਸ਼ਾਲੀ ਪਰੇਡ ਪੇਸ਼ ਕੀਤੀ ਗਈ।
                  ਕੈਪਟਨ ਅਸ਼ੋਕ ਕੁਮਾਰ ਨੇ 1995 ਵਿਚ ਭਾਰਤੀ ਹਵਾਈ ਸੈਨਾ ਦੇ ਲੜਾਕੂ ਬਰਾਂਚ ’ਚ ਕਮਿਸ਼ਨ ਪ੍ਰਾਪਤ ਕੀਤਾ ਅਤੇ ਰਾਸ਼ਟਰੀ ਸੁਰੱਖਿਆ ਅਕੈਡਮੀ ਦੇ ਵਿਦਿਆਰਥੀ ਵੀ ਰਹੇ।ਉਨ੍ਹਾਂ ਨੂੰ ਵੱਖ-ਵੱਖ ਲੜਾਕੂ ਹਵਾਈ ਜਹਾਜਾਂ ਦਾ 2600 ਘੰਟਿਆਂ ਤੋਂ ਜ਼ਿਆਦਾ ਉਡਾਉਣ ਦਾ ਤਜ਼ਰਬਾ ਹੈ ਅਤੇ ਉਹ ਹਵਾਈ ਜਹਾਜ ਉਡਾਉਣ ਦੇ ਅਧਿਆਪਕ ਵੀ ਹਨ।ਆਪਣੇ ਕੈਰੀਅਰ ਦੌਰਾਨ ਗਰੁੱਪ ਕੈਪਟਨ ਅਸ਼ੋਕ ਕੁਮਾਰ ਨੇ ਵੱਖ-ਵੱਖ ਸਟਾਫ ਅਤੇ ਇਕ ਮਿਜ਼ਾਇਲ ਸਕਵਾਈਡ੍ਰਾਨ ਦੀ ਕਮਾਂਡ ਦੇ ਨਾਲ ਕਈ ਕਮਾਂਡਾਂ ’ਤੇ ਕੰਮ ਕੀਤਾ ਹੈ।ਉਨ੍ਹਾਂ ਨੇ ਆਰਮੀ ਵਾਰ ਕਾਲਜ ਮਹਾਉ ਤੋਂ ਹਾਈ ਕਮਾਂਡ ਕੋਰਸ ਵੀ ਪਾਸ ਕੀਤਾ ਹੈ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply