Thursday, August 13, 2026

ਬੀ.ਆਰ.ਟੀ.ਐਸ ਦੇ ਪਾਸ ਲਈ ਸ਼ਹਿਰ ਦੇ ਬੱਸ ਅੱਡਿਆਂ ਤੋਂ ਮਿਲ ਰਹੇ ਨੇ ਫਾਰਮ – ਚਾਵਲਾ

ਅੰਮ੍ਰਿਤਸਰ, 1 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਸ਼ਹਿਰ ਵਿਚ ਚੱਲਣ ਵਾਲੀਆਂ ਵਾਤਾਅਨਕੂਲ ਬੱਸਾਂ ਬੀ.ਆਰ.ਟੀ.ਐਸ, ਜਿਨਾਂ ਨੇ ਤਿੰਨ ਮਹੀਨੇ ਮੁਫ਼ਤ ਝੂਟੇ BRTSਹਰੇਕ ਰਾਹਗੀਰ ਨੂੰ ਦਿੱਤੇ ਹਨ, ਦਾ ਕਿਰਾਇਆ ਲੱਗਣਾ ਸ਼ੁਰੂ ਹੋ ਚੁੱਕਾ ਹੈ, ਪਰ ਇਸ ਲਈ ਸਕੂਲ ਵਿਦਿਆਰਥੀਆਂ ਨੂੰ ਮੁਫਤ ਤੇ ਕਾਲਜ ਵਿਦਿਆਰਥੀਆਂ ਨੂੰ 66 ਫੀਸਦੀ ਰਿਆਇਤ ਤੇ ਸੀਨੀਅਰ ਸਿਟੀਜਨ ਨੂੰ 50 ਫੀਸਦੀ ਰਿਆਇਤ ਉਤੇ ਸਫਰ ਦੀ ਸਹੂਲਤ ਐਲਾਨ ਦਿੱਤੀ ਗਈ ਹੈ।ਉਕਤ ਸਹੂਲਤ ਲੈਣ ਲਈ ਬੀ.ਆਰ.ਟੀ.ਐਸ ਦੇ ਹਰੇਕ ਬੱਸ ਸਟੇਸ਼ਨ ਉਤੇ ਫਾਰਮ ਰੱਖੇ ਗਏ ਹਨ, ਜਿਥੋਂ ਹਰੇਕ ਲਾਭਪਾਤਰੀ ਫਾਰਮ ਲੈ ਕੇ, ਉਸਨੂੰ ਭਰਕੇ ਉਥੇ ਹੀ ਦੁਬਾਰਾ ਵਾਪਸ ਕਰ ਸਕਦਾ ਹੈ।ਇਹ ਫਾਰਮ ਪ੍ਰਾਪਤ ਹੋਣ ਮਗਰੋਂ ਇੰਨਾਂ ਦੇ ਸਮਾਰਟ ਕਾਰਡ ਬਣਾ ਦਿੱਤੇ ਜਾਣਗੇ, ਜਿਸ ਨਾਲ ਰਿਆਇਤੀ ਮੁਸਾਫਰ ਸਫਰ ਦਾ ਆਨੰਦ ਲੈ ਸਕਣਗੇ।
               ਉਕਤ ਜਾਣਕਾਰੀ ਦਿੰਦੇ ਬੀ.ਆਰ.ਟੀ.ਐਸ ਦੇ ਪ੍ਰਬੰਧਕੀ ਅਧਿਕਾਰੀ ਇੰਦਰਜੀਤ ਸਿੰਘ ਚਾਵਲਾ ਨੇ ਦੱਸਿਆ ਕਿ 12ਵੀਂ ਜਮਾਤ ਤੱਕ ਪੜਦੇ ਬੱਚਿਆਂ ਲਈ ਸਫਰ ਦੀ ਸਹੂਲਤ ਮੁਫਤ ਹੈ, ਪਰ ਇਸ ਲਈ ਫਾਰਮ ਉਤੇ ਵਿਦਿਆਰਥੀ ਦੀ ਫੋਟੋ ਦੇ ਨਾਲ-ਨਾਲ ਫਾਰਮ ਨੂੰ ਸਕੂਲ ਮੁਖੀ ਵੱਲੋਂ ਤਸਦੀਕ ਕੀਤਾ ਜਾਣਾ ਹੈ।ਇਸੇ ਤਰਾਂ ਕਾਲਜ ਦੇ ਵਿਦਿਆਰਥੀ ਦਾ ਫਾਰਮ ਉਨਾਂ ਦੇ ਕਾਲਜ ਤੋਂ ਤਸਦੀਕ ਹੋਵੇਗਾ।ਸੀਨੀਅਰ ਸਿਟੀਜਨ ਦੇ ਕੇਸ ਵਿਚ ਉਹ ਆਪਣਾ ਉਮਰ ਦਾ ਸਬੂਤ ਦੇ ਸਕਦੇ ਹਨ।ਉਨਾਂ ਦੱਸਿਆ ਕਿ ਹੁਣ ਤੱਕ 12000 ਦੇ ਕਰੀਬ ਫਾਰਮ ਬੱਸ ਸਟੇਸ਼ਨ ਤੋਂ ਲੋਕ ਲੈ ਕੇ ਜਾ ਚੁੱਕੇ ਹਨ ਅਤੇ ਸਹਿਜੇ-ਸਹਿਜੇ ਫਾਰਮ ਵਾਪਸ ਆ ਰਹੇ ਹਨ।ਚਾਵਲਾ ਨੇ ਦੱਸਿਆ ਕਿ ਅਸੀਂ ਫਾਰਮ ਵਾਪਸ ਆਉਣ ਦੇ ਤਿੰਨ ਦਿਨਾਂ ਦੇ ਅੰੰਦਰ-ਅੰਦਰ ਸਮਾਰਟ ਕਾਰਡ ਬਣਾ ਕੇ ਉਕਤ ਸਟੇਸ਼ਨ ਉਤੇ ਪੁੱਜਦਾ ਕਰਨ ਦਾ ਪ੍ਰਬੰਧ ਕਰ ਲਿਆ ਹੈ।ਉਨਾਂ ਨਿਤ ਆਉਣ-ਜਾਣ ਵਾਲੇ ਮੁਸਾਫਰਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਕਾਰਡ ਜਲਦੀ ਤੋਂ ਜਲਦੀ ਬਣਾਉਣ ਤੇ ਗਰਮੀ ਦੇ ਦਿਨਾਂ ਵਿਚ ਵਾਤਅਨਕੂਲ ਬੱਸਾਂ ਦੇ ਸਫਰ ਦਾ ਅਨੰਦ ਬਹੁਤ ਹੀ ਘੱਟ ਰੇਟਾਂ ਉਤੇ ਮਾਨਣ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply