ਭੀਖੀ, 5 ਮਈ (ਪੰਜਾਬ ਪੋਸਟ – ਕਮਲ ਕਾਂਤ) – ਲੋਕ ਸਭਾ ਬਠਿੰਡਾ ਅਕਾਲੀ ਦਲ ਦੇ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਹਲਕੇ ਦੇ ਲੋਕ ਵੱਡੀ
ਲੀਡ ਤੇ ਜਿਤਾਉਣ ਲਈ ਉਤਵਾਲੇ ਹੋ ਰਿਹੇ ਹਨ।ਇਹਨਾਂ ਗੱਲਾਂ ਦਾ ਪ੍ਰਗਟਾਵਾ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਹਲਕਾ ਇੰਚਾਰਜ ਜਗਦੀਪ ਸਿੰਘ ਨਕੱਈ ਨੇ ਕੀਤਾ।ਰਾਜਾ ਵੜਿੰਗ ਬਾਰੇ ਬੋਲਦਿਆਂ ਉਨਾਂ ਕਿਹਾ ਕਿ ਇਹ ਵੜਿੰਗ ਤੜਿੰਗ ਨਾ ਤਾਂ ਇਹ ਇਸ ਹਲਕੇ ਦਾ ਵਸਨੀਕ ਹੈ ਅਤੇ ਨਾ ਹੀ 19 ਤਰੀਕ ਤੋ ਬਠਿੰਡਾ ਹਲਕੇ ਵਿੱਚ ਦੇਖਣ ਨੂੰ ਮਿਲਣਾ, ਕਿਉਂਕਿ ਜਦੋਂ ਅੱਜ ਕਿਸੇ ਵੋਟਰ ਦੇ ਸਵਾਲਾਂ ਦਾ ਜਵਾਬ ਦੇਣ ਦੀ ਥਾਂ ਉਸ ਨੂੰ ਇਹ ਕਹਿ ਰਿਹਾ ਹੈ ਕਿ ਸਾਰਿਆਂ ਨੂੰ ਤਾਂ ਬਾਬਾ ਨਾਨਕ ਵੀ ਨੋਕਰੀ ਨਹੀ ਦੇ ਸਕਦਾ।ਤਾਂ ਇਹ ਲੀਡਰ ਕੀ ਲੋਕਾਂ ਦਾ ਕੀ ਕੰਮ ਕਰਨਗੇ।ਉਨ੍ਹਾਂ ਕਿਹਾ ਕਿ ਬੀਬਾ ਹਰਸਿਮਰਤ ਬਾਦਲ ਨੂੰ ਇਹ ਜੋ ਵੀ ਵੋਟ ਪੈ ਰਹੀ ਹੈ ਇਹ ਸਿਰਫ ਕੈਬਨਿਟ ਮੰਤਰੀ ਲਈ ਹੀ ਪੈ ਰਹੀ ਹੈ।ਇਸ ਲਈ ਸਾਨੂੰ ਪਹਿਲਾਂ ਵਾਂਗ ਆਪਣੇ ਇਲਾਕੇ ਦੇ ਵਿਕਾਸ ਲਈ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਵੱੱਡੀ ਲੀਡ ਨਾਲ ਜਿਤਾਉਣ ਚਾਹੀਦਾ ਹੈ।
ਇਸ ਮੌਕੇ ਤੇ ਕੌਂਸਲਰ ਸੁਖਦੀਪ ਸਿੰਘ, ਭੀਮ ਸੈਨ, ਰਾਮਪਾਲ, ਗੁਲਸ਼ਨ ਕੁਮਾਰ, ਵਿਜੈ ਕੁਮਾਰ, ਕੁਲਸੇ਼ਰ ਸਿੰਘ ਰੂਬਲ ਆਦਿ ਵਰਕਰ ਮੋਜੂਦ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media