Wednesday, March 4, 2026

ਪੀ.ਪੀ.ਐਸ ਚੀਮਾਂ ਦੇ ਬੱਚਿਆਂ ਨੇ ਲਾਇਆ ਚਿੱਲ-ਓ-ਥਰਿੱਲ ਦਾ ਇੱਕ ਰੋਜ਼ਾ ਟਰਿੱਪ

ਲੌਂਗੋਵਾਲ, 7 ਮਈ (ਪੰਜਾਬ ਪੋਸਟ -ਜਗਸੀਰ ਲੌਂਗੋਵਾਲ) – ਪੈਰਾਮਾਊਂਟ ਪਬਲਿਕ ਸਕੂਲ ਚੀਮਾਂ ਵਲੋਂ ਬੱਚਿਆਂ ਲਈ ਇੱਕ ਰੋਜਾ ਟਰਿੱਪ ਦਾ ਪ੍ਰਬੰਧ ਕੀਤਾ PUNJ0705201906ਗਿਆ।ਜਿਸ ਵਿੱਚ ਦੂਜੀ ਜਮਾਤ ਤੋਂ ਛੇਵੀਂ ਜਮਾਤ ਦੇ ਬੱਚਿਆਂ ਨੂੰ ਚਿੱਲ-ਓ-ਥਰਿੱਲ ਭੁੱਚੋ-ਮੰਡੀ (ਬਠਿੰਡਾ) ਵਿਖੇ ਲਿਜਾਇਆ ਗਿਆ।ਜਿਥੇ ਬੱਚਿਆਂ ਨੇ ਝੂਲੇ-ਝੁਟੇ, 5-ਡੀ ਪਿਕਚਰ ਵੇਖੀ, ਡਾਂਸ ਕੀਤਾ ਅਤੇ ਪਾਣੀ ਵਿੱਚ ਤੈਰਾਕੀ ਕੀਤੀ।ਇਸ ਤਰਾਂ ਬੱਚਿਆਂ ਨੇ ਆਪਣੀ-ਆਪਣੀ ਕਲਾਸ ਇੰਚਾਰਜ ਦੀ ਨਿਗਰਾਨੀ ਹੇਠ ਰਹਿ ਕੇ ਖ਼ੂਬ ਅਨੰਦ ਮਾਣਿਆ।ਸਕੂਲ ਦੇ ਐਮ.ਡੀ ਜਸਵੀਰ ਸਿੰਘ ਨੇ ਦੱਸਿਆ ਕੇ ਉਹ ਹਰ ਸਾਲ ਬੱਚਿਆਂ ਲਈ ਇਸ ਤਰ੍ਹਾਂ ਦੇ ਟਰਿੱਪ ਵੱਖ-ਵੱਖ ਥਾਵਾਂ ‘ਤੇ ਲੈ ਕੇ ਜਾਂਦੇ ਹਾਂ ਤਾਂ ਕਿ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਦਾ ਮਨੋਰੰਜਨ ਵੀ ਹੋ ਸਕੇ।
                ਇਸ ਮੌਕੇ ਸਕੂਲ ਪ੍ਰਿੰਸੀਪਲ ਸੰਜੇ ਕੁਮਾਰ, ਮੈਡਮ ਕਿਰਨਪਾਲ ਕੌਰ ਅਤੇ ਦੂਜੀ ਤੋਂ ਛੇਵੀਂ ਤੱਕ ਦੇ ਕਲਾਸ ਇੰਚਾਰਜ ਵੀ ਸ਼ਾਮਿਲ ਸਨ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply