Wednesday, July 29, 2026

ਗਿਆਸਪੁਰਾ ਜਿਹੇ ਇਨਸਾਫ ਪਸੰਦਾਂ ਦਾ ਜਿੱਤਣਾ ਜਰੂਰੀ – ਬਲਬੀਰ ਬੱਬੀ

ਮਾਛੀਵਾੜਾ, 7 ਮਈ (ਪੰਜਾਬ ਪੋਸਟ ਬਿਊਰੋ) – ਲੋਕ ਸਭਾ ਹਲਕਾ ਸ੍ੀ ਫਤਹਿਗੜ ਸਾਹਿਬ ਤੋਂ ਪੀ.ਡੀ.ਏ ਦੇ ਸਾਂਝੇ ਉਮੀਦਵਾਰ ਮਨਵਿੰਦਰ ਸਿੰਘ ਗਿਆਸਪੁਰਾ PUNJ0705201911ਜਿਹੇ ਇਮਾਨਦਾਰ ਤੇ ਇਨਸਾਫ ਪਸੰਦ ਲੋਕਾਂ ਨਾਲ ਖੜਨ ਵਾਲੇ ਉਮੀਦਵਾਰ ਦਾ ਜਿੱਤਣਾ ਬਹੁਤ ਜਰੂਰੀ ਹੈ ਤਾਂ ਕਿ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।ਮਾਛੀਵਾੜਾ ਵਿਖੇ ਗਿਆਸਪੁਰਾ ਦੇ ਹੱਕ ਵਿੱਚ ਹੋਈ ਮੀਟਿੰਗ ਦੌਰਾਨ ਇਹ ਵਿਚਾਰ ਗਿਆਸਪੁਰਾ ਦੇ ਸਾਥੀ ਬਲਬੀਰ ਸਿੰਘ ਬੱਬੀ ਤੱਖਰਾਂ ਨੇ ਸਾਂਝੇ ਕੀਤੇ।ਮਾਛੀਵਾੜਾ ਦੇ ਦਫਤਰ `ਚ ਚੋਣ ਪ੍ਚਾਰ ਮੁਹਿੰਮ ਨੂੰ ਤੇਜ਼ ਕਰਨ ਲਈ ਵਰਕਰਾਂ ਦੀ ਹੋਈ ਮੀਟਿੰਗ ਵਿੱਚ ਬਲਦੇਵ ਸਿੰਘ ਮੰਡ, ਸੰਤੋਖ ਸਿੰਘ ਨਾਗਰਾ, ਯੂਥ ਆਗੂ ਗੁਰਦੀਪ ਸਿੰਘ ਕੋਟਾਲਾ, ਕੁਲਜਿੰਦਰ ਸਿੰਘ, ਅਮਰਜੀਤ ਸਿੰਘ ਮਾਛੀਵਾੜਾ, ਸੋਹਣ ਲਾਲ ਆਦਿ ਹਾਜ਼ਰ ਸਨ।
 

Check Also

ਸਿਹਤ ਵਿਭਾਗ ਵੱਲੋਂ ਕੋਟਪਾ ਐਕਟ ਤਹਿਤ 15 ਦੁਕਾਨਦਾਰਾਂ ਦੇ ਕੱਟੇ ਚਲਾਨ

ਅੰਮ੍ਰਿਤਸਰ, 28 ਜੁਲਾਈ ( ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਹਤ ਵਿਭਾਗ ਵੱਲੋਂ …

Leave a Reply