Thursday, March 5, 2026

ਕਾਂਗਰਸ ਤੇ ਆਪ ਇਕ ਸਿੱਕੇ ਦੇ ਦੋ ਪਹਿਲੂ, ਦੋਵਾਂ ਤੋਂ ਬਚੋ – ਢੀਂਡਸਾ

ਲੌਂਗੋਵਾਲ, 7 ਮਈ (ਪੰਜਾਬ ਪੋਸਟ -ਜਗਸੀਰ ਲੌਂਗੋਵਾਲ) – ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਨੇ ਹਲਕੇ ਅਧੀਨ ਆਉਂਦੇ PUNJ0705201910ਨਾਗਰਾ, ਅਕਬਰਪੁਰ, ਬਿਜਲਪੁਰ, ਗਗੜਪੁਰ, ਈਲਵਾਲ, ਖੇੜੀ, ਉਪਲੀ ਅਤੇ ਚੱਠੇ ਸੇਖਵਾਂ ਆਦਿ ਪਿੰਡਾਂ ਵਿਚ ਵੱਖ-ਵੱਖ ਥਾਈਂੰ ਚੋਣ ਮੀਟਿੰਗਾਂ ਕਰਕੇ ਲੋਕ ਸਭਾ ਹਲਕੇ ਦੀ ਤਰੱਕੀ ਲਈ ਅਕਾਲੀ ਦਲ ਅਤੇ ਭਾਜਪਾ ਗਠਜੋੜ ਨੂੰ ਹਮਾਇਤ ਕਰਨ ਦੀ ਅਪੀਲ ਕੀਤੀ।ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਵਲੋਂ ਹੁਣ ਤੱਕ ਲੋਕਾਂ ਨਾਲ ਜੋ ਵੀ ਵਾਅਦੇ ਕੀਤੇ ਗਏ ਹਨ, ਉਹ ਪੂਰੇ ਕਰਕੇ ਵੀ ਵਿਖਾਏ ਹਨ ਅਤੇ ਆਪਣੇ 10 ਸਾਲ ਦੇ ਕਾਰਜਕਾਲ ਦੌਰਾਨ ਸੂਬੇ ਨੂੰ ਵਿਕਾਸ ਦੀਆਂ ਬੁਲੰਦੀਆਂ ਤੱਕ ਪਹੁੰਚਿਆ।ਅਕਾਲੀ ਭਾਜਪਾ ਸਰਕਾਰ ਨੇ ਘਰ ਨੇੜੇ ਸਹੂਲਤਾਂ ਦੇਣ ਲਈ 2000 ਕਰੋੜ ਖਰਚ ਕੇ 2147 ਸੇਵਾ ਕੇਂਦਰ ਖੋਲ੍ਹੇ ਸੀ, ਜਿਨ੍ਹਾਂ ਨਾਲ ਕੰਮ ਤੈਅ ਸਮੇਂ ਵਿਚ ਕੁਰੱਪਸ਼ਨ ਰਹਿਤ ਹੁੰਦੇ ਸੀ, ਪਰ ਕੈਪਟਨ ਸਰਕਾਰ ਨੇ ਉਹ ਵੀ ਬੰਦ ਕਰਕੇ ਲੋਕ ਖੱਜ਼ਲ ਖੁਆਰ ਹੋਣ ਲਈ ਮਜਬੂਰ ਕਰ ਦਿੱਤੇ।ਆਮ ਆਦਮੀ ਪਾਰਟੀ ਬਾਰੇ ਉਨ੍ਹਾਂ ਕਿਹਾ ਕਿ ਇਸ ਪਾਰਟੀ ਦਾ ਵਜ਼ੂਦ ਛੇਤੀ ਹੀ ਖਤਮ ਹੋ ਜਾਵੇਗਾ। ਉਨਾਂ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਇਕ ਸਿੱਕੇ ਦੇ ਦੋ ਪਹਿਲੂ ਹਨ। ਦੋਵਾਂ ਤੋਂ ਬਚਣ ਦੀ ਲੋੜ ਹੈ।
           ਇਸ ਮੌਕੇ ਰਾਜਿੰਦਰ ਦੀਪਾ, ਨਵਇੰਦਰ ਸਿੰਘ ਲੌਂਗੋਵਾਲ, ਅਮਨਵੀਰ ਸਿੰਘ ਚੈਰੀ, ਸਤਿਗੁਰ ਸਿੰਘ ਨਮੋਲ, ਦਰਬਾਰਾ ਸਿੰਘ, ਲਾਭ ਸਿੰਘ, ਮੱਘਰ ਸਿੰਘ, ਮੱਘਰ ਸਿੰਘ ਸਾਬਕਾ ਸਰਪੰਚ, ਤਰਸੇਮ ਕਾਲਾ, ਸਤਿਗੁਰ ਸਿੰਘ ਨਾਗਰਾ, ਮਲਕੀਤ ਸਿੰਘ, ਗੁਰਜੰਟ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ ਸਮੇਤ ਵੱਡੀ ਗਿਣਤੀ `ਚ ਅਕਾਲੀ ਆਗੂ ਤੇ ਵਰਕਰ ਮੌਜੂਦ ਸਨ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply