ਮਾਛੀਵਾੜਾ, 7 ਮਈ (ਪੰਜਾਬ ਪੋਸਟ ਬਿਊਰੋ) – ਲੋਕ ਸਭਾ ਹਲਕਾ ਸ੍ੀ ਫਤਹਿਗੜ ਸਾਹਿਬ ਤੋਂ ਪੀ.ਡੀ.ਏ ਦੇ ਸਾਂਝੇ ਉਮੀਦਵਾਰ ਮਨਵਿੰਦਰ ਸਿੰਘ ਗਿਆਸਪੁਰਾ
ਜਿਹੇ ਇਮਾਨਦਾਰ ਤੇ ਇਨਸਾਫ ਪਸੰਦ ਲੋਕਾਂ ਨਾਲ ਖੜਨ ਵਾਲੇ ਉਮੀਦਵਾਰ ਦਾ ਜਿੱਤਣਾ ਬਹੁਤ ਜਰੂਰੀ ਹੈ ਤਾਂ ਕਿ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।ਮਾਛੀਵਾੜਾ ਵਿਖੇ ਗਿਆਸਪੁਰਾ ਦੇ ਹੱਕ ਵਿੱਚ ਹੋਈ ਮੀਟਿੰਗ ਦੌਰਾਨ ਇਹ ਵਿਚਾਰ ਗਿਆਸਪੁਰਾ ਦੇ ਸਾਥੀ ਬਲਬੀਰ ਸਿੰਘ ਬੱਬੀ ਤੱਖਰਾਂ ਨੇ ਸਾਂਝੇ ਕੀਤੇ।ਮਾਛੀਵਾੜਾ ਦੇ ਦਫਤਰ `ਚ ਚੋਣ ਪ੍ਚਾਰ ਮੁਹਿੰਮ ਨੂੰ ਤੇਜ਼ ਕਰਨ ਲਈ ਵਰਕਰਾਂ ਦੀ ਹੋਈ ਮੀਟਿੰਗ ਵਿੱਚ ਬਲਦੇਵ ਸਿੰਘ ਮੰਡ, ਸੰਤੋਖ ਸਿੰਘ ਨਾਗਰਾ, ਯੂਥ ਆਗੂ ਗੁਰਦੀਪ ਸਿੰਘ ਕੋਟਾਲਾ, ਕੁਲਜਿੰਦਰ ਸਿੰਘ, ਅਮਰਜੀਤ ਸਿੰਘ ਮਾਛੀਵਾੜਾ, ਸੋਹਣ ਲਾਲ ਆਦਿ ਹਾਜ਼ਰ ਸਨ।
Check Also
ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ
ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …
Punjab Post Daily Online Newspaper & Print Media