ਭਿੱਖੀਵਿੰਡ, 7 ਮਈ (ਹਰਮੀਤ ਸਿੰਘ) – ਅਜਾਦ ਉਮੀਦਵਾਰ ਸੁਰਜੀਤ ਸਿੰਘ ਚੱਕੀ ਵਾਲੇ ਨੇ ਸਾਰੇ ਵੋਟਰਾਂ ਨੂੰ ਆਉਣ ਵਾਲੀ 19 ਮਈ ਨੂੰ ਸਿਲਾਈ ਮਸ਼ੀਨ ਦੇ ਨਿਸ਼ਾਨ
ਦਾ ਬਟਨ ਦਬਾਅ ਕੇ ਉਨਾਂ ਨੂੰ ਕਾਮਯਾਬ ਕਰਨ ਦੀ ਅਪੀਲ ਕੀਤੀ ਹੈ, ਤਾਂ ਜੋ ਰਵਾਇਤੀ ਪਾਰਟੀਆਂ ਤੋਂ ਦੇਸ਼ ਨੂੰ ਅਜਾਦੀ ਦਿਵਾਈ ਜਾ ਸਕੇ।ਉਨਾਂ ਕਿਹਾ ਕਿ ਉਨਾਂ ਦੇ ਮੁੱਦੇ ਜਵਾਨੀ ਤੇ ਕਿਸਾਨੀ ਨੂੰ ਬਚਾਉਣਾ ਅਤੇ ਗਰੀਬ ਵਰਗ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਵਾਉਣਾ ਹੈ।ਉਨਾਂ ਕਿਹਾ ਕਿ ਬਾਹਰੀ ਹਲਕਿਆਂ ਤੋਂ ਆਉਂਦੇ ਨੇਤਾ ਵੋਟਾਂ ਲੈ ਕੇ ਪੰਜ ਸਾਲ ਸਾਨੂੰ ਦਿਖਾਈ ਵੀ ਨਹੀਂ ਦਿੰਦੇ।ਇਸ ਲਈ ਵੋਟਰ ਹਲਕੇ ਦੇ ਉਮੀਦਵਾਰ ਨੂੰ ਵੋਟਾਂ ਪਾ ਕੇ ਕਾਮਯਾਬ ਕਰਨ।ਇਸ ਮੌਕੇ ਅਜਾਦ ਉਮੀਦਵਾਰ ਚੱਕੀ ਵਾਲੇ ਦੇ ਨਾਲ ਉਨ੍ਹਾਂ ਦੇ ਸਮੱਰਥਕ ਵੱਡੀ ਗਿਣਤੀ `ਚ ਮੌਜੂਦ ਸਨ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media