Wednesday, July 29, 2026

ਹਲਕਾ ਖਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਸੁਰਜੀਤ ਸਿੰਘ ਚੱਕੀ ਵਾਲੇ ਨੇ ਮੰਗੀਆਂ ਵੋਟਾਂ

ਭਿੱਖੀਵਿੰਡ, 7 ਮਈ (ਹਰਮੀਤ ਸਿੰਘ) – ਅਜਾਦ ਉਮੀਦਵਾਰ ਸੁਰਜੀਤ ਸਿੰਘ ਚੱਕੀ ਵਾਲੇ ਨੇ ਸਾਰੇ ਵੋਟਰਾਂ ਨੂੰ ਆਉਣ  ਵਾਲੀ 19 ਮਈ ਨੂੰ ਸਿਲਾਈ ਮਸ਼ੀਨ ਦੇ ਨਿਸ਼ਾਨ PUNJ0705201912ਦਾ ਬਟਨ ਦਬਾਅ ਕੇ ਉਨਾਂ ਨੂੰ ਕਾਮਯਾਬ ਕਰਨ ਦੀ ਅਪੀਲ ਕੀਤੀ ਹੈ, ਤਾਂ ਜੋ ਰਵਾਇਤੀ ਪਾਰਟੀਆਂ ਤੋਂ ਦੇਸ਼ ਨੂੰ ਅਜਾਦੀ ਦਿਵਾਈ ਜਾ ਸਕੇ।ਉਨਾਂ ਕਿਹਾ ਕਿ ਉਨਾਂ ਦੇ ਮੁੱਦੇ ਜਵਾਨੀ ਤੇ ਕਿਸਾਨੀ ਨੂੰ ਬਚਾਉਣਾ ਅਤੇ ਗਰੀਬ ਵਰਗ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਵਾਉਣਾ ਹੈ।ਉਨਾਂ ਕਿਹਾ ਕਿ ਬਾਹਰੀ ਹਲਕਿਆਂ ਤੋਂ ਆਉਂਦੇ ਨੇਤਾ ਵੋਟਾਂ ਲੈ ਕੇ ਪੰਜ ਸਾਲ ਸਾਨੂੰ ਦਿਖਾਈ ਵੀ ਨਹੀਂ ਦਿੰਦੇ।ਇਸ ਲਈ ਵੋਟਰ ਹਲਕੇ ਦੇ ਉਮੀਦਵਾਰ ਨੂੰ ਵੋਟਾਂ ਪਾ ਕੇ ਕਾਮਯਾਬ ਕਰਨ।ਇਸ ਮੌਕੇ ਅਜਾਦ ਉਮੀਦਵਾਰ ਚੱਕੀ ਵਾਲੇ ਦੇ ਨਾਲ ਉਨ੍ਹਾਂ ਦੇ ਸਮੱਰਥਕ ਵੱਡੀ ਗਿਣਤੀ `ਚ ਮੌਜੂਦ ਸਨ।

Check Also

ਸਿੱਖਿਆ ਖੇਤਰ ‘ਚ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣਿਆ, ਸਰਕਾਰ ਨੇ ਸਰਕਾਰੀ ਸਕੂਲਾਂ ਦੀ ਬਦਲੀ ਤਸਵੀਰ – ਹਰਭਜਨ ਸਿੰਘ ਈ.ਟੀ.ਓ

ਅੰਮ੍ਰਿਤਸਰ, 28 ਜੁਲਾਈ (ਜਗਦੀਪ ਸਿੰਘ) – ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply