ਬਟਾਲਾ, 8 ਮਈ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਲੋਕ ਸਭਾ ਚੋਣਾਂ ਵਿਚ ਵੱਧ ਤੋ ਵੱਧ ਵੋਟਰਾਂ ਦੀ ਸ਼ਮੂਲੀਅਤ ਵਾਸਤੇ ਡਿਉਟੀ `ਤੇ ਤਾਇਨਾਤ ਹਰ ਅਫਸਰ
ਪੂਰੀ ਇਮਾਨਦਾਰੀ ਨਾਲ ਵੋਟਰ, ਨੂੰ ਵੋਟ ਦੀ ਮਹੱਤਤਾ ਬਾਰੇ ਵਿਸਥਾਰ ਪੁਰਵਕ ਸਮਝਾ ਰਿਹਾ ਹੈ।ਡਿਪਟੀ ਕਮਿਸ਼ਨਰ ਗੁਰਦਾਸਪੁਰ ਤੇ ਏ.ਡੀ.ਸੀ ਵਿਕਾਸ ਰਣਬੀਰ ਸਿੰਘ ਮੂਧਲ ਦੀ ਅਗਵਾਈ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁਲਰ ਵਿਖੇ ਮਾਸ ਕਾਊਸਲਿੰਗ ਕੈਂਪ ਲਗਾਇਆ।
ਸਕੂਲ ਪ੍ਰਿੰਸੀਪਲ ਰਵਿੰਦਰਪਾਲ ਸਿੰਘ ਚਾਹਲ ਦੀ ਅਗਵਾਈ ਵਿਚ ਸਕੂਲ ਵਿਖੇ ਵੋਟ ਜਾਗਰੂਕਤਾ ਪ੍ਰੋਗਰਾਮ , ਜਿਲ੍ਹਾ ਗਾਈਡੈਸ ਕੌਸਲਰ ਪਰਮਿੰਦਰ ਸਿੰਘ ਸੈਣੀ, ਸੈਕਟਰ ਅਫਸਰ ਗੁਰਮੀਤ ਸਿੰਘ ਖਹਿਰਾ ਤੇ ਪਿੰਡ ਭੁਲਰ ਦੇ ਸਰਪੰਚ ਬਲਵਿੰਦਰ ਸਿੰਘ ਵਲੋਂ ਸਾਂਝੇ ਤੌਰ `ਤੇ ਸਵੀਪ ਗਤੀਵਿਧੀ ਕਰਵਾਈ ਗਈ।
ਪਰਮਿੰਦਰ ਸਿੰਘ ਸੈਣੀ ਨੇ ਸੰਬੌਧਨ ਕਰਦਿਆ ਕਿਹਾ ਕਿ ਜਾਗਰੂਕ ਵੋਟਰ ਹੀ ਵਧੀਆ ਸਮਾਜ ਦੀ ਸਿਰਜਨਾ ਕਰ ਸਕਦਾ ਹੈ।ਸੈਕਟਰ ਅਫਸਰ ਗੁਰਮੀਤ ਸਿੰਘ ਤੇ ਬਲਵਿੰਦਰ ਸਿੰਘ ਕਿਹਾ ਪਿੰਡ ਦੇ ਹਰ ਘਰ ਵਿਚ ਵਿਦਿਆਰਥੀਆਂ ਦੀ ਮਦਦ ਨਾਲ ਹੋਕਾ ਦਿੱਤਾ ਜਾਵੇਗਾ ਕਿ ਉਹ ਆਪਣੀ ਵੋਟ ਦਾ ਇਸਤੇ ਮਾਲ ਜਰੂਰ ਕਰਨ।ਸਵੀਪ ਐਕਟਿਵਟੀ ਦੌਰਾਨ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਸਹੁੰ ਚੱਕੀ ਜਿਸ ਵਿਚ ਵੋਟ ਦਾ ਇਸਤੇਮਾਲ ਜਰੂਰ ਕਰਨ ਵਾਸਤੇ ਪ੍ਰਣ ਲਿਆ ਗਿਆ। ਪ੍ਰਿੰਸੀਪਲ ਰਵਿੰਦਰਪਾਲ ਸਿੰਘ ਚਾਹਲ ਨੇ ਵਿਦਿਆਰਥੀਆਂ ਨੂੰ ਦਸਤਖਤ ਮੁਹਿੰਮ ਵਾਸਤੇ ਬੁੱਕ ਲੈਟ ਵੀ ਵੰਡੀਆਂ।ਉਨਾਂ ਕਿਹਾ ਕਿ ਉਹ ਏ.ਡੀ.ਸੀ ਵਿਕਾਸ ਰਣਬੀਰ ਸਿੰਘ ਮੂਧਲ ਵਲੋਂ ਉਲੀਕੇ ਟੀਚੇ ਨਾਲੋ ਵੱਧ ਕੰਮ ਕਰਨਗੇ।
ਇਸ ਮੌਕੇ ਹਾਜਰ ਸਟਾਫ ਮੈਬਰਾਂ ਵਿੱਚ ਹਰਜਿੰਦਰ ਸਿੰਘ, ਜਤਿੰਦਰਬੀਰ ਸਿੰਘ, ਕੰਵਲਪ੍ਰੀਤ ਕੌਰ, ਦਵਿੰਦਰ ਸਿੰਘ, ਪਿਆਰਾ ਲਾਲ, ਹਰਦੀਪ ਸਿੰਘ, ਮਨਿੰਦਰ ਕੌਰ, ਸੁਮਨਦੀਪ, ਰਮਨ ਬਾਜਵਾ, ਨਾਰੇਸ਼ ਕੁਮਾਰੀ, ਵੀਨਾ, ਮਨਇੰਦਰ ਕੌਰ, ਅਰੁਣ ਕੁਮਾਰ, ਮਨਪ੍ਰੀਤ ਸਿੰਘ, ਰਵਿੰਦਰ ਕੋਰ, ਪਰਵਿੰਦਰ ਕੌਰ ਤੇ ਪੂਜਾ ਭਾਰਤੀ ਹਾਜਰ ਸਨ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ
ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media