Tuesday, November 24, 2026

ਜਸਵਿੰਦਰ ਕੌਰ ਜੱਸੀ ਦੀ ਬਾਲ ਕਾਵਿ ਪੁਸਤਕ ‘ਸੁਹਾਵੀਆਂ ਰੁੱਤਾਂ ਦਿਨ ਸੁਹੇਲੜੇ’ ਦਾ ਲੋਕ ਅਰਪਨ 26 ਨੂੰ

ਅੰਮ੍ਰਿਤਸਰ, 22 ਮਈ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਪ੍ਰਗਤੀਸ਼ੀਲ ਲੇਖਕ ਸੰਘ ਅੰਮ੍ਰਿਤਸਰ ਇਕਾਈ ਵਲੋਂ ਸਥਾਨਕ ਵਿਰਸਾ ਵਿਹਾਰ ਅਤੇ ਫ਼ੋਕਲੋਰ PUNJ2205201910ਰਿਸਰਚ ਅਕਾਦਮੀ ਦੇ ਸਹਿਯੋਗ ਨਾਲ ਲੇਖਿਕਾ ਜਸਵਿੰਦਰ ਕੌਰ ਜੱਸੀ ਦੀ ਬਾਲ ਕਾਵਿ ਪੁਸਤਕ ‘ਸੁਹਾਵੀਆਂ ਰੁੱਤਾਂ ਦਿਨ ਸੁਹੇਲੜੇ’ ਦਾ ਲੋਕ ਅਰਪਨ ਸਮਾਰੋਹ ਵਿਰਸਾ ਵਿਹਾਰ ਦੇ ਸ੍ਰ. ਨਾਨਕ ਸਿੰਘ ਨਾਵਲਿਸਟ ਸੈਮੀਨਾਰ ਹਾਲ ’ਚ 26 ਮਈ ਦਿਨ ਐਤਵਾਰ ਸ਼ਾਮ 4.00 ਵਜੇ ਹੋਵੇਗਾ।ਇਸ ਸਬੰਧੀ ਹੋਈ ਮੀਟਿੰਗ ਵਿੱਚ ਸੰਘ ਦੇ ਪ੍ਰਧਾਨ ਭੁਪਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਪਦਮ ਸ੍ਰੀ ਡਾ. ਸੁਰਜੀਤ ਪਾਤਰ, ਡਾ. ਦੇਵਿੰਦਰ ਦਿਲਰੂਪ ਅਤੇ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਵਿਸ਼ੇਸ਼ ਤੌਰ `ਤੇ ਸ਼ਿਰਕਤ ਕਰਨਗੇ।ਇਸ ਮੀਟਿੰਗ ਵਿੱਚ ਰਮੇਸ਼ ਯਾਦਵ, ਜਸਵਿੰਦਰ ਕੌਰ ਜੱਸੀ, ਕਮਲ ਗਿੱਲ, ਪ੍ਰੋ. ਮਧੂ ਸ਼ਰਮਾ, ਸਿਮਰਜੀਤ ਕੌਰ ਸਿਮਰ ਆਦਿ ਹਾਜ਼ਰ ਸਨ।
 

Check Also

ਮਨੁੱਖਤਾ ਦੇ ਰਹਿਬਰ-ਸ੍ਰੀ ਗੁਰੂ ਨਾਨਕ ਦੇਵ ਜੀ

              ਸਮੁੱਚੇ ਸੰਸਾਰ ਦੇ ਸਰਬ ਸਾਂਝੇ ਰਹਿਬਰ ਸ੍ਰੀ ਗੁਰੂ …

Leave a Reply