ਲੌਂਗੋਵਾਲ, 23 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਨੂੰ ਵੱਡੀ ਲੀਡ
ਨਾਲ ਮਿਲੀ ਜਿੱਤ ਦੀ ਖੁਸ਼ੀ ਵਿੱਚ ਸਥਾਨਕ ਆਪ ਵਰਕਰਾਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।ਲੌਂਗੋਵਾਲ ਸਰਕਲ ਦੇ ਪ੍ਰਧਾਨ ਕਰਮ ਸਿੰਘ ਬਰਾੜ ਨੇ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਵਿੱਚ ਕਾਂਗਰਸ ਦੇ ਪੱਖ ਵਿੱਚ ਲਹਿਰ ਚੱਲੀ ਹੋਈ ਸੀ।ਉਸ ਲਹਿਰ ਨੂੰ ਹਲਕਾ ਸੰਗਰੂਰ ਦੇ ਵੋਟਰਾਂ ਨੇ ਫਲਾਪ ਕਰਕੇ ਰੱਖ ਦਿੱਤਾ ਹੈ ਉਨ੍ਹਾਂ ਭਗਵੰਤ ਮਾਨ ਦੀ ਜਿੱਤ ਦਾ ਸਿਹਰਾ ਹਲਕੇ ਦੇ ਵੋਟਰਾਂ ਦੇ ਸਿਰ ਦਿੰਦੇ ਹੋਏ ਕਿਹਾ ਕਿ ਲੋਕਾਂ ਨੇ ਆਪ ਦਾ ਇਮਾਨਦਾਰੀ ਦਾ ਸਾਥ ਦਿੱਤਾ।ਜਿਸ ਕਾਰਨ ਭਗਵੰਤ ਮਾਨ ਲਗਾਤਾਰ ਦੂਜੀ ਵਾਰ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨ `ਚ ਸਫਲ ਹੋਏ।
ਇਸ ਮੌਕੇ ਪ੍ਰੀਤਮ ਸਿੰਘ ਹੌਲਦਾਰ, ਦਰਸ਼ਨ ਸਿੰਘ ਜੱਸੇਕਾ, ਰਾਜੂ ਟੇਲਰ, ਵਿੱਕੀ ਵਸ਼ਿਸ਼ਟ, ਗੁਰਸੇਵਕ ਸਿੰਘ, ਯਸਪਾਲ ਸਿੰਘ, ਅਜੈਬ ਸਿੰਘ, ਮਾਲਵਿੰਦਰ ਸਿੰਘ ਸੀਟੂ, ਵਿੱਕੀ ਮੰਗਲਾ, ਸੁਖਪਾਲ ਸਿੰਘ ਆਦਿ ਵਰਕਰ ਹਾਜ਼ਰ ਸਨ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media