Thursday, August 13, 2026

ਔਜਲਾ ਰਾਮ ਬਾਗ ਵਿਖੇ ਸਵੇਰ ਦੀ ਸੈਰ ਕਰਨ ਵਾਲੇ ਸ਼ਹਿਰੀਆਂ ਦੇ ਰੂ-ਬ-ਰੂ

ਪੁਰਾਤਣ ਵਿਰਾਸਤੀ ਇਮਾਰਤਾਂ ਨੂੰ ਖੋਲਣ ਲਈ ਸੰਬੰਧਿਤ ਵਿਭਾਗ ਨਾਲ ਕਰਾਂਗਾ ਰਾਬਤਾ – ਔਜਲਾ
ਅੰਮ੍ਰਿਤਸਰ, 26 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਦੂਸਰੀ ਵਾਰ ਜਿੱਤ ਪ੍ਰਾਪਤ ਕਰਨ ਵਾਲੇ ਨੌਜੁਆਨ ਕਾਂਗਰਸੀ PUNJ2505201919ਗੁਰਜੀਤ ਸਿੰਘ ਔਜਲਾ ਨੇ ਆਮ ਸਹਿਰੀਆਂ ਨਾਲ ਮੁੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣ ਕੇ ਉਨਾਂ ਦੇ ਹੱਲ ਲਈ ਮੌਕੇ `ਤੇ ਨਿਰਦੇਸ਼ ਜਾਰੀ ਕੀਤੇ।ਉਨਾਂ ਨੇ ਰਾਮ ਬਾਗ ਵਿਖੇ ਪਹੁ ਫੁਟਾਲੇ ਨਾਲ ਦਸਤਕ ਦਿੱਤੀ ਤੇ ਸੈਰ ਕਰ ਰਹੇ ਸ਼ਹਿਰੀਆਂ ਨਾਲ ਵਿਸੇਸ਼ ਮੁਲਾਕਾਤ ਕਰਕੇ ਜਿਥੇ ਉਨ੍ਹਾਂ ਵਲੋਂ ਪ੍ਰਗਟਾਏ ਵਿਸਵਾਸ਼ ਲਈ ਧੰਨਵਾਦ ਕੀਤਾ ਉਥੇ ਹੀ ਸੈਰ ਕਰ ਰਹੇ ਬਜੁਰਗਾਂ ਤੋਂ ਅਸ਼ੀਰਵਾਦ ਲੈਂਦਿਆਂ ਸੌਂਪੀ ਜਿੰਮੇਂਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਅਤੇ ਪਹਿਲਾਂ ਨਾਲੋਂ ਵੀ ਵੱਧ ਜੋਸ਼ ਨਾਲ ਕੰਮ ਕਰਨ ਲਈ ਸਹਿਯੋਗ ਦੀ ਮੰਗ ਕੀਤੀ।
PUNJ2505201920ਰਾਮ ਬਾਗ ਵਿਖੇ ਸੈਰ ਕਰ ਰਹੇ ਸ਼ਹਿਰੀਆਂ ਨੇ ਔਜਲਾ ਤੋਂ ਮੰਗ ਕੀਤੀ ਕਿ ਬਾਗ ਵਿਖੇ ਸਥਿਤ ਇਤਿਹਾਸਿਕ ਵਿਰਾਸਤੀ ਇਮਾਰਤਾਂ ਦੇ ਮੁਰੰਮਤ ਦੇ ਕੰਮ ਨੂੰ ਜਲਦ ਪੂਰਾ ਕਰਕੇ ਸ਼ਹਿਰ ਵਾਸੀਆਂ ਅਤੇ ਬਾਹਰੋਂ ਆ ਰਹੇ ਸੈਲਾਨੀਆਂ ਲਈ ਖੋਲਿਆ ਜਾਵੇ। ਜਿਸ `ਤੇ  ਔਜਲਾ ਨੇ ਕਿਹਾ ਕਿ ਉਹ ਜਲਦ ਹੀ ਭਾਰਤੀ ਪੁੱਰਾਤਤਵ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਵਿਰਾਸਤੀ ਇਮਾਰਤਾਂ ਦੇ ਕੰਮ ਸੰਬੰਧੀ ਜਾਣਕਾਰੀ ਲੇਣਗੇ।
 ਇਥੇ ਜਿਕਰਯੋਗ ਹੈ ਕਿ ਔਜਲਾ ਆਪਣੀ ਜਿੱਤ ਉਪਰੰਤ ਪਹਿਲੀ ਸਵੇਰ ਤੋਂ ਹੀ ਆਪਣੀ ਡਿਊਟੀ `ਤੇ ਹਾਜਰ ਹੋ ਕੇ ਜਿਥੇ ਸ਼ਹਿਰ ਵਾਸੀਆਂ ਨਾਲ ਮਿਲ ਰਹੇ ਹਨ, ਉਥੇ ਹੀ ਉਹ ਵੱਖ ਵੱਖ ਖੇਤਰਾਂ ਦੀਆਂ ਸਮੱਸਿਆਵਾਂ ਸੰਬੰਧੀ ਜਾਣਕਾਰੀ ਹਾਸਲ ਕਰ ਰਹੇ ਹਨ।ਔਜਲਾ ਬੀਤੇ ਦਿਨ ਵੀ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਉਥੋਂ ਦੇ ਸਾਫ ਸਫਾਈ, ਸਿਹਤ ਸੇਵਾਵਾਂ ਤੇ ਕਰਮਚਾਰੀਆਂ ਦੀਆਂ ਸਮੱਸਿਆਵਾਂ ਸੰਬੰਧੀ ਜਾਣਕਾਰੀ ਲੈਣ ਲਈ ਵਿਸੇਸ਼ ਤੌਰ `ਤੇ ਪੁੱਜੇ ਸਨ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply