
ਅੰਮ੍ਰਿਤਸਰ, 15 ਸਤੰਬਰ (ਸੁਖਬੀਰ ਸਿੰਘ) – ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਦੇ ਨਿਰਦੇਸ਼ਾਂ ਤਹਿਤ ਜੰਮੂ-ਕਸ਼ਮੀਰ ਵਿਚ ਆਏ ਹੜ੍ਹਾਂ ਕਾਰਨ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵਿਸ਼ੇਸ ਉਪਰਾਲੇ ਕੀਤੇ ਗਏ ਹਨ ਅਤੇ ਜੋ ਲੋਕ ਸ੍ਰੀਨਗਰ ਤੋਂ ਵਿਸ਼ੇਸ਼ ਜਹਾਜ਼ਾਂ ਰਾਹੀਂ ਇਥੇ ਪੁੱਜ ਰਹੇ ਹਨ, ਉਨਾਂ ਦੀ ਸਹੂਲਤ ਦਾ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ। ਸ੍ਰੀ ਰਵੀ ਭਗਤ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਦੱਸਿਆ ਕਿ ਅੱਜ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ‘ਤੇ ਜਹਾਜ਼ਾਂ ਰਾਹੀਂ 424 ਦੇ ਕਰੀਬ ਲੋਕ ਉਥੋਂ ਬਚ ਕੇ ਇੱਥੇ ਪੁੱਜੇ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੰਕਟ ਦਾ ਸਾਹਮਣਾ ਕਰਕੇ ਪਹੁੰਚੇ ਲੋਕਾਂ ਨੂੰ ਮੁਫ਼ਤ ਡਾਕਟਰੀ ਸਹਾਇਤਾ ਦਿੱਤੀ ਗਈ, ਖਾਣਾ ਦਿੱਤਾ ਗਿਆ ਅਤੇ ਮੁਫ਼ਤ ਐਸ ਟੀ ਡੀ ਦੀ ਸਹੂਲਤ ਦਿੱਤੀ ਗਈ, ਤਾਂ ਜੋ ਇਹ ਆਪਣੇ ਘਰਾਂ ਵਿਚ ਫੋਨ ‘ਤੇ ਆਪਣੇ ਸਹੀ-ਸਲਾਮਤ ਹੋਣ ਦੀ ਸੂਚਨਾ ਦੇ ਸਕਣ। ਵੱਖ-ਵੱਖ ਸਥਾਨਾਂ ਤੋ ਜਾਣ ਲਈ ਇਨਾਂ ਲੋਕਾਂ ਲਈ ਪ੍ਰਸ਼ਾਸਨ ਵਲੋਂ ਨੂੰ ਰੋਡਵੇਜ ਅਤੇ ਟਰਾਂਸਪੋਰਟ ਵਿਭਾਗ ਵੱਲੋਂ ਭੇਜੀਆਂ ਗਈਆਂ ਬੱਸਾਂ ਵਿਚ ਬਿਠਾ ਕੇ ਅੰਮ੍ਰਿਤਸਰ ਰੇਲਵੇ ਸਟੇਸ਼ਨ ‘ਤੇ ਪਹੁੰਚਾਇਆ ਗਿਆ, ਜਿਥੋਂ ਰੇਲਵੇ ਵਿਭਾਗ ਨਾਲ ਤਾਲਮੇਲ ਕਰਕੇ ਇਨਾਂ ਨੂੰ ਮੁਫ਼ਤ ਰੇਲ ਸਫਰ ਦੀ ਸਹੂਲਤ ਦਿਵਾਈ ਗਈ, ਜਿਥੋਂ ਇਹ ਲੋਕ ਆਪਣੇ ਘਰਾਂ ਨੂੰ ਰਵਾਨਾ ਹੋ ਗਏ।
%ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਕਸ਼ਮੀਰ ਲਈ ਸਹਾਇਤਾ ਸਮੱਗਰੀ ਭੇਜਣ ਦਾ ਸਿਲਸਿਲਾ ਅੱਜ ਵੀ ਜਾਰੀ ਰਿਹਾ। ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਤਾਰ ਇੰਨਾਂ ਯਾਤਰੀਆਂ ਲਈ ਲੰਗਰ ਭੇਜਿਆ ਜਾ ਰਿਹਾ ਹੈ, ਜਦਕਿ ਵੱਖ-ਵੱਖ ਜ਼ਿਲ੍ਹਿਆਂ ਵਿਚੋਂ ਖਾਣੇ ਦੇ ਪੈਕਟ ਅਤੇ ਹੋਰ ਸਮੱਗਰੀ ਵਿਸ਼ੇਸ਼ ਜਹਾਜ਼ਾਂ ਰਾਹੀਂ ਕਸ਼ਮੀਰ ਭੇਜੀ ਜਾ ਰਹੀ ਹੈ। ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਦੀ ਤਰਫੋਂ ਪੀ ਸੀ ਐਸ ਅਧਿਕਾਰੀ ਐਸ.ਡੀ.ਐਮ ਬਾਬਾ ਬਕਾਲਾ ਸ੍ਰੀ ਰੋਹਿਤ ਗੁਪਤਾ ਇਥੇ ਕੁਆਰਡੀਨੇਟਰ ਵਜੋਂ ਸਾਰੇ ਪ੍ਰਬੰਧਾਂ ਨੂੰ ਵੇਖ ਰਹੇ ਹਨ। ਹੁਣ ਤੱਕ ਰਾਤ ਦੇ ਕਰੀਬ ਅੱਠ ਵਜੇ ਤੱਕ 424 ਅਤੇ ਪਹਿਲਾ ਆਏ 1900 ਲੋਕਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ 2324 ਲੋਕਾਂ ਨੂੰ ਘਰੋ ਘਰੀ ਪਹੁੰਚਾਇਆ ਗਿਆ।
Check Also
ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …
Punjab Post Daily Online Newspaper & Print Media