ਅੰਮ੍ਰਿਤਸਰ, 15 ਸਤੰਬਰ (ਸੁਖਬੀਰ ਸਿੰਘ) -ਬੱਚੇ ਲਈ ਮਾਂ ਦੇ ਦੁੱਧ ਦੀ ਮਹੱਤਤਾ ਤੋਂ ਜਾਣੂੰ ਕਰਵਾਉਣ ਲਈ ਪਿੰਡ ਫਤਿਹਪਿਲਾ ਵਿਖੇ ਜਾਗਰਤੀ ਭਲਾਈ ਕੇਂਦਰ ਸੁਸਾਇਟੀ ਵਲੋਂ ਸੈਮੀਨਾਰ ਕਰਵਾਇਆ ਗਿਆ , ਜਿਸ ਵਿਚ ਰੇਵ ਮਿਸਜ ਲੀਲੀ ਸਮਾਨਤਰਾਏ ਜੋ ਡਾਇਸਸ ਆਫ ਅੰਮ੍ਰਿਤਸਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਜਾਗਰਤੀ ਭਲਾਈ ਕੇਂਦਰ ਸੁਸਾਇਟੀ ਵਲੋਂ ਸਿਹਤ ਤੇ ਸਿੱਖਿਆ ਆਦਿ ਵਿਸ਼ਿਆਂ ਤੇ ਲੋਕਾਂ ਨੂੰ ਜਾਗਰੂਕ ਕਰਨ ਸਬੰਧੀ ਬੋਲਦਿਆਂ ਉਨਾਂ ਕਿਹਾ ਕਿ ਅਜਿਹੇ ਸੈਮੀਨਾਰ ਸਮਾਜ ਵਿਚ ਔੌਰਤਾਂ ਨੂੰ ਜਾਗਰੂਕ ਕਰਨ ਵਿਚ ਅਹਿਮ ਰੋਲ ਨਿਭਾਉਦੇ ਹਨ। ਉਨਾਂ ਕਿਹਾ ਕਿ ਬੱਚੇ ਦੀ ਸਿਹਤ ਤੇ ਸਖਸ਼ੀਅਤ ਦੇ ਨਿਖਾਰ ਵਾਸਤੇ ਬੱਚੇ ਲਈ ਮਾਂ ਦਾ ਦੁੱਧ ਬਹੁਤ ਲਾਜ਼ਮੀ ਹੈ।
ਇਸ ਮੌਕੇ ਡਾ. ਅਲਮਾ ਰਾਮ ਕੁਆਰਡੀਨੇਟਰ ਜਾਗਰਤੀ ਭਲਾਈ ਕੇਂਦਰ ਸੁਸਾਇਟੀ ਅੰਮ੍ਰਿਤਸਰ ਨੇ ਦੱਸਿਆ ਕਿ ਅੱਜ ਦੇ ਸੈਮੀਨਾਰ ਵਿਵਚ ੧੮ ਮਹੀਨੇ ਤੋਂ ਲੈ ਕੇ ੩੦ ਮਹੀਨਿਆਂ ਦੀ ਉਮਰ ਦਰਮਿਆਨ ਬੱਚਿਆਂ ਦੀਆਂ ਮਾਵਾਂ ਵਲੋਂ ਇਸ ਸੈਮੀਨਾਰ ਵਿਚ ਹਿੱਸਾ ਲਿਆ ਗਿਆ। ਉਨਾਂ ਦੱਸਿਆ ਕਿ ਬੱਚੇ ਦੀ ਸਿਹਤ ਸਬੰਧੀ , ਘਰ ਦੀ ਸਫਾਈ ਤੇ ਮਾਂ ਦੇ ਦੁੱਧ ਦੇ ਨਾਲ-ਨਾਲ ਦੂਸਰੇ ਹੋਰ ਪੌਸਟਿਕ ਆਹਾਰ ਵਾਲੇ ਖਾਣੇ ਸਬੰਧੀ ਵਿਸਥਾਰ ਵਿਚ ਜਾਣਕਾਰੀ ਪ੍ਰਦਾਨ ਕੀਤੀ ਗਈ। ਇਸ ਤੋਂ ਉਪਰੰਤ ਸੈਮੀਨਾਰ ਵਿਚ ਹਿੱਸਾ ਲੈਣ ਵਾਲੀਆਂ ਔਰਤਾਂ ਨੂੰ ਸਰਟੀਫਿਕੇਟ ਵੀ ਵੰਡੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਏ.ਐਨ ਸਰਾਂ, ਰਾਜਵਿੰਦਰ ਆਦਿ ਹਾਜ਼ਰ ਸਨ।
Check Also
ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ
ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …