ਭੀਖੀ/ ਮਾਨਸਾ, 29 ਮਈ (ਪੰਜਾਬ ਪੋਸਟ – ਕਮਲ ਕਾਂਤ) – ਰੋਟਰੈਕਟ ਕਲੱਬ ਮਾਨਸਾ ਸਿਟੀ ਰਾਇਲ ਵਲੋਂ ਸਥਾਨਕ ਲਾਇਨਜ਼ ਭਵਨ ਵਿਖੇ ਫੇਫੜਿਆਂ ਅਤੇ ਸਾਹ
ਦੀਆਂ ਬਿਮਾਰੀਆ ਦਾ ਫਰੀ ਚੈਕਅੱਪ ਕੈਂਪ ਦਾ ਉਦਘਾਟਨ ਮਨੀਸ਼ ਬੱਬੀ ਦਾਨੇਵਾਲੀਆ ਅਤੇ ਅਰੁਣ ਕੁਮਾਰ ਬਿੱਟੂ ਭੰਮਾ ਨੇ ਕੀਤਾ।ਕਲੱਬ ਵਲੋਂ ਕੀਤੇ ਇਸ ਉੇਪਰਾਲੇ ਦੀ ਬੱਬੀ ਦਾਨੇਵਾਲੀਆ ਅਤੇ ਅਰੁਣ ਕੁਮਾਰ ਨੇ ਬਹੁਤ ਸ਼ਲਾਘਾ ਕੀਤੀ।ਮਾਨਸਾ ਮੈਡੀਸਿਟੀ ਦੇ ਮਸ਼ਹੂਰ ਡਾਕਟਰ ਮੋਹਿਤ ਗੋਇਲ (ਐਮ.ਡੀ ਮੈਡੀਸਨ) ਵਿਸ਼ੇਸ਼ ਤੋਰ `ਤੇ ਪਹੁੰਚੇ।ਮਾਹਿਰ ਡਾਕਟਰਾਂ ਨੇ ਕੈਂਪ ਵਿੱਚ ਲਗਭਗ 100 ਮਰੀਜ਼ਾਂ ਦਾ ਚੈਕਅਪ ਕੀਤਾ ਅਤੇ ਸਿਪਲਾ ਕੰਪਨੀ ਵਲੋਂ ਲੋੜਵੰਦਾਂ ਨੂੰ ਫਰੀ ਦਵਾਈਆਂ ਵੀ ਦਿੱਤੀਆਂ ਗਈਆ।ਉਹਨਾ ਨੇ ਕਲੱਬ ਦੇ ਇਸ ਉਪਰਾਲੇ ਦੀ ਸ਼ਲ਼ਾਘਾ ਕੀਤੀ।ਇਸ ਮੋਕੇ ਕਲੱਬ ਦੇ ਸਮੂਹ ਮੈਬਰ ਹਾਜ਼ਰ ਸਨ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media