ਮਾਛੀਵਾੜਾ ਸਾਹਿਬ, 29 ਮਈ (ਪੰਜਾਬ ਪੋਸਟ – ਬਲਬੀਰ ਸਿੰਘ ਬੱਬੀ) – ਪੰਜਾਬ ਸਰਕਾਰ ਵਲੋਂ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਸਿੱਖਿਆ ਦੇ ਖੇਤਰ ਵਿੱਚ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ।ਇਸੇ ਲੜੀ ਅਧੀਨ ਸਿੱਖਿਆ ਵਿਭਾਗ ਵਲੋਂ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਜਾਣਕਾਰੀ `ਚ ਵਾਧਾ ਕਰਨ ਲਈ ਸਿੱਖਿਆ ਮੇਲੇ ਲਗਾਏ ਜਾ ਰਹੇ ਹਨ। ਇਥੋਂ ਨਜਦੀਕੀ ਪਿੰਡ ਤੱਖਰਾਂ ਦੇ ਸ਼ਹੀਦ ਦੇਵਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਵਿਖੇ ਸਮਾਜਿਕ ਸਿੱਖਿਆ ਵਿਗਿਆਨ ਮੇਲਾ ਸਕੂਲ ਪ੍ਰਿੰਸੀਪਲ ਕਵਲਜੀਤ ਸਿੰਘ ਦੀ ਅਗਵਾਈ ਅਤੇ ਲਖਵੀਰ ਸਿੰਘ (ਬੀ.ਐਮ ਸਮਾਜਿਕ. ਸਿਖਿਆ) ਦੀ ਦੇਖ ਰੇਖ ਹੇਠ ਲਗਾਇਆ ਗਿਆ।ਬੱਚਿਆਂ ਨੇ ਸਮਾਜਿਕ ਸਿੱਖਿਆ ਨਾਲ ਸਬੰਧਿਤ ਮਾਡਲ ਤੇ ਚਾਰਟ ਬਹੁਤ ਹੀ ਖੂਬਸੁਰਤ ਤਰੀਕੇ ਨਾਲ ਤਿਆਰ ਕੀਤੇ।ਗੌਰਤਲਬ ਹੈ ਕਿ ਇਹ ਮਾਡਲ ਬੱਚਿਆਂ ਤੋਂ ਅਧਿਆਪਕਾਂ ਨੇ ਫਾਲਤੂ ਚੀਜਾਂ ਤੋਂ ਤਿਆਰ ਕਰਵਾਏ ਸਨ, ਜੋ ਲੰਮੇਂ ਸਮੇਂ ਤੱਕ ਸਾਂਭਣਯੋਗ ਹਨ।ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਸਮੁੱਚੇ ਨਗਰ ਨਿਵਾਸੀਆਂ ਵਲੋਂ ਸਕੂਲ ਲਈ ਸ਼ਾਨਦਾਰ ਹਾਈ ਵੋਲਟੇਜ਼ ਜਰਨੇਟਰ ਵੀ ਭੇਟ ਕੀਤਾ ਗਿਆ।
ਇਸ ਸਮੇਂ ਸਰਪੰਚ ਗੁਰਮੀਤ ਸਿਘ, ਸਕੂਲ ਕਮੇਟੀ ਮੈਂਬਰ ਭੀਮ ਸਿੰਘ, ਬਲਬੀਰ ਸਿੰਘ ਤੱਖਰਾਂ, ਮਾਸਟਰ ਹਰਵਿੰਦਰ ਸਿੰਘ, ਰਾਜਬੀਰ ਰਾਣਵਾਂ, ਅਮਨਦੀਪ ਸਿੰਘ, ਕਮਲਦੀਪ ਕੌਰ ਮੈਡਮ, ਕੀਰਤੀ ਵਿਜ਼ਨ, ਰਾਮ ਪਿਆਰੀ ਹਰਪ੍ਰੀਤ ਕੌਰ, ਮਨਜੀਤ ਕੌਰ, ਅਮਿਤ ਕੁਮਾਰ, ਦੀਪਕ ਕੁਮਾਰ, ਮੇਜਰ ਸਿੰਘ ਤੇ ਨਗਰ ਨਿਵਾਸੀ ਹਾਜਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …