Tuesday, September 15, 2026

ਬਾਬਾ ਕੁੰਦਨ ਸਿੰਘ ਨਿਸ਼ਕਾਮ ਕੀਰਤਨ ਅਕੈਡਮੀ ਦੇ ਬੱਚਿਆਂ ਨੇ ਹਰ ਵੇਲੇ ਕੇਸ ਢੱਕਣ ਦਾ ਕੀਤਾ ਪ੍ਰਣ

ਗੁਰਦੁਆਰਾ ਸਤਿਸੰਗ ਸਭਾ ਬਜਾਰ ਲੁਹਾਰਾਂ ਵਿਖੇ ਮਹੀਨਾਵਾਰ ਕਥਾ ਕੀਰਤਨ ਦੇ ਦੀਵਾਨ ਸਜਾਏ
ਅੰਮ੍ਰਿਤਸਰ, 1 ਜੂਨ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਸਥਾਨਕ ਬਜਾਰ ਲੁਹਾਰਾਂ ਸਥਿਤ ਗੁਰਦੁਆਰਾ ਸਤਿਸੰਗ ਸਭਾ ਅਸਥਾਨ ਬਾਬਾ ਦੀਪ ਸਿੰਘ ਸ਼ਹੀਦ ਵਿਖੇ PUNJ0106201913ਮਹੀਨਾਵਾਰ ਸ਼ਾਮ 6.00 ਤੋਂ ਰਾਤ 9.00 ਵਜੇ ਤੱਕ ਕਥਾ ਕੀਰਤਨ ਦੇ ਦੀਵਾਨ ਸਜਾਏ ਗਏ।ਜਿਸ ਵਿੱਚ ਭਾਈ ਸੁਖਵਿੰਦਰ ਸਿੰਘ ਗੋਗਾ ਤੇ ਬੀਬੀ ਪਰਮਜੀਤ ਕੋਰ ਪੰਮਾਂ ਭੈਣ ਜੀ ਨੇ ਕਥਾ ਕੀਰਤਨ ਦੀ ਛਹਿਬਰ ਲਾ ਕੇ ਸੰਗਤਾਂ ਨੂੰ ਨਿਹਾਲ ਕੀਤਾ।
           ਪ੍ਰੋਗਰਾਮ ਦੇ ਆਯੋਜਕ ਭਾਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਦੇ ਮੁੱਖੀ ਭਾਈ ਗੁਰਇਕਬਾਲ ਸਿੰਘ ਦੀ ਪ੍ਰੇਰਨਾ ਨਾਲ ਮਹੀਨਾਵਾਰੀ ਕੀਰਤਨ ਸਮਾਗਮ ਤਹਿਤ ਹਰ ਮਹੀਨੇ 26 ਤਰੀਕ ਨੂੰ ਗੁਰਦੁਆਰਾ ਸਤਿਸੰਗ ਸਭਾ ਬਜਾਰ ਲੁਹਾਰਾ ਚੌਂਕ ਲਛਮਣਸਰ ਵਿਖੇ ਕਥਾ ਕੀਰਤਨ ਦੇ ਦੀਵਾਨ ਸਜਾਏ ਜਾਂਦੇ ਹਨ।ਇਸ ਤੋਂ ਇਲਾਵਾ ਛੋਟੇ-ਛੋਟੇ ਬੱਚਿਆਂ ਕੋਲੋ ਹਰ ਵੇਲੇ ਕੇਸ ਢੱਕਣ ਦਾ ਪ੍ਰਣ ਲੈਣ ਤੋਂ ਇਲਾਵਾ ਜੁਬਾਨੀ ਪਾਠ ਸੁਣਨ, ਬੱਚਿਆਂ ਦੇ ਲੈਕਚਰ, ਕਵੀਸ਼ਰੀ ਅਤੇ ਕੀਰਤਨ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਹਰ ਬੱਚੇ ਨੂੰ ਟਰੱਸਟ ਵੱਲੋਂ ਇਨਾਮ ਵੀ ਦਿੱਤੇ ਜਾਂਦੇ ਹਨ।ਇਸ ਵਾਰੀ ਗੁਰਬਾਣੀ ਕੰਠ ਉਪਰਾਲੇ ਵਿੱਚ ਭਾਗ ਲੈਣ ਵਾਲੇ ਬੱਚੇ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ।ਸੁਖਮਨਪ੍ਰੀਤ ਸਿੰਘ 9 ਸਾਲਾ ਬੱਚੇ ਨੇ ਸੰਪੂਰਨ ਰਾਗ ਮਾਲਾ ਜੁਬਾਨੀ ਕੰਠ ਸੰਗਤਾਂ ਨੂੰ ਸੁਣਾਈ ਅਤੇ ਬੱਚੀ ਵਿਪਨਪ੍ਰੀਤ ਕੌਰ ਨੇ ਭਰੂਣ ਹੱਤਿਆ `ਤੇ ਲੈਕਚਰ ਦੇ ਕੇ ਭਰੂਣ ਹੱਤਿਆ ਨੂੰ ਰੋਕਣ ਦਾ ਸੁਨੇਹਾ ਦਿੱਤਾ।ਇਸ ਮੌਕੇ ਸ਼ਹਿਰਾਂ ਅਤੇ ਪਿੰਡਾਂ ਦੀਆਂ ਸੰਗਤਾਂ ਨੇ ਪਿਆਰ ਭਰੀਆਂ ਹਾਜਰੀਆਂ ਭਰੀਆਂ।

Check Also

ਬੀਬੀਕੇ ਡੀਏਵੀ ਕਾਲਜ ਵੁਮੈਨ ਵਿਖੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਵੁਮੈਨ ਦੇ ਪੋਸਟ ਗ੍ਰੈਜੂਏਟ ਪੱਤਰਕਾਰੀ ਅਤੇ …

Leave a Reply