ਮਲੋਟ, 1 ਜੂਨ (ਪੰਜਾਬ ਪੋਸਟ – ਗਰਗ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਮਲੋਟ ਵਿਖੇ 6 ਜੂਨ ਤੱਕ ਚੱਲਣ ਵਾਲੇ ਸਮਰ ਕੈਂਪ
ਦੀ ਸ਼ੁਰੂਆਤ ਯੋਗਾ ਕੈਂਪ ਨਾਲ ਕੀਤੀ ਗਈ।ਇਸ ਕੈਂਪ ਵਿੱਚ ਲਗਭਗ 100 ਵਿਦਿਆਰਥਣਾਂ ਭਾਗ ਲੈ ਰਹੀਆਂ ਹਨ।ਪਹਿਲੇ ਦਿਨ ਜੀਵਨ ਜਾਂਚ ਅਤੇ ਯੋਗ ਆਸਣ ਦਾ ਕੈਂਪ ਲਗਾਇਆ ਗਿਆ। ਜਿਸ ਵਿੱਚ ਆਰਟ ਆਫ ਲੀਵਿਗ ਮਲੋਟ ਟੀਮ ਦੇ ਦੀਪਕ ਮੱਕੜ, ਆਸ਼ੂ ਦੀਪ ਗਰਗ, ਅਸ਼ੀਸ਼ ਕਥੂਰੀਆ, ਨਰਿੰਦਰ ਕੁਮਾਰ, ਕਸ਼ਿਸ਼ ਸਿਡਾਨਾ ਨੇ ਬੱਚਿਆਂ ਨੂੰ ਯੋਗਾ ਬਾਰੇ ਭਰਪੂਰ ਜਾਣਕਾਰੀ ਦਿੱਤੀ।ਇਸ ਤੋਂ ਇਲਾਵਾ ਹਰੀ ਸਿੰਘ ਹੈਰੀ ਨੇ ਬੱਚਿਆਂ ਨੂੰ ਪੇਂਟਿੰਗ ਬਾਰੇ ਦੱਸਿਆ।
ਇਸ ਮੌਕੇ ਜਸਵਿੰਦਰ ਸਿੰਘ ਡੀ.ਪੀ.ਈ, ਸੁਰੇਸ਼ ਕੁਮਾਰ, ਮੈਡਮ ਪ੍ਰਿਅੰਕਾ ਗੁਪਤਾ, ਮੈਡਮ ਅਲਪਨਾ, ਮੈਡਮ ਰਮਨਦੀਪ ਕੌਰ, ਮੈਡਮ ਮਨਦੀਪ ਕੌਰ, ਮੈਡਮ ਸੁਨੀਤਾ ਸੇਠੀ, ਮੈਡਮ ਸੁਮਨ ਲਤਾ, ਮੈਡਮ ਸੁਰੇਸਟਾ, ਮੈਡਮ ਪੂਨਮ, ਮੈਡਮ ਸੋਨੀਆ ਅਤੇ ਮੈਡਮ ਜਸਵਿੰਦਰ ਕੌਰ ਹਾਜ਼ਰ ਸਨ।ਸਕੂਲ ਪ੍ਰਿੰਸੀਪਲ ਵਿਜੇ ਗਰਗ ਨੇ ਸਮਰ ਕੈਂਪ ਦੇ ਮਹੱਤਵ ਬਾਰੇ ਦੱਸਿਆ ਅਤੇ ਆਏ ਹੋਏ ਮਹਿਮਾਨਾਂ ਨੂੰ `ਜੀ ਆਇਆਂ` ਆਖਿਆ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media