Wednesday, April 15, 2026

ਬੋਰਵੈਲ `ਚ ਫਸੇ ਫਤਿਹਬੀਰ ਸਿੰਘ ਨੂੰ ਕੱਢਣ ਲਈ ਕੋਸ਼ਿਸ਼ਾਂ ਜਾਰੀ

ਲੌਂਗੋਵਾਲ, 7 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਇਥੋਂ ਨੇੜਲੇ ਪਿੰਡ ਭਗਵਾਨਪੁਰਾ ਦੇ ਕਿਸਾਨ ਪਰਿਵਾਰ ਨਾਲ ਸਬੰਧਤ ਇੱਕ ਛੋਟੇ ਜਿਹੇ ਬੱਚੇ ਫਤਹਿ Fatehbir Singhਵੀਰ ਸਿੰਘ ਦੇ ਬੋਰਵੈਲ ਵਿੱਚ ਡਿੱਗ ਜਾਣ ਕਾਰਨ ਜਿਥੇ ਹਰ ਪਾਸੇ ਗਮੀ ਦਾ ਮਾਹੌਲ ਹੈ।ਉਥੇ ਪ੍ਰਸ਼ਾਸਨ ਐਨ.ਡੀ.ਆਰ.ਐਫ ਅਤੇ ਆਰਮੀ ਦੇ ਨਾਲ ਨਾਲ ਆਮ ਲੋਕਾਂ ਵਲੋਂ ਬੱਚੇ ਨੂੰ ਬੋਰਵੈਲ ਵਿਚੋਂ ਬਾਹਰ ਕੱਢਣ ਲਈ ਸਿਰ ਤੋੜ ਯਤਨ ਜਾਰੀ ਹਨ ।
                ਇਸ ਸਬੰਧੀ ਜ਼ਿਲਾ ਸੰਗਰੂਰ ਦੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਪ੍ਰਸ਼ਾਸਨ ਦੇ ਨਾਲ-ਨਾਲ ਇਲਾਕੇ ਦੀਆਂ ਸਮਾਜ ਸੇਵੀ ਸੰਸਥਾਵਾਂ ਬੱਚੇ ਨੂੰ ਬਾਹਰ ਕੱਢਣ ਲਈ ਲਗਾਤਾਰ ਯਤਨ ਕਰ ਰਹੇ ਹਨ ਅਤੇ ਬਠਿੰਡਾ ਤੋਂ ਐਨ.ਡੀ.ਆਰ.ਐਫ ਦੀਆਂ ਹੋਰ ਟੀਮਾਂ ਵੀ ਮੰਗਵਾਈਆਂ ਜਾ ਰਹੀਆਂ ਹਨ।ਬੋਰਵੈੱਲ ਦੀ 60 ਫੁਞੱਟ ਤੱਕ ਖੁਦਾਈ ਹੋ ਚੁੱਕੀ ਹੈ ਅਤੇ ਬਾਕੀ ਦੀ ਜਲਦ ਹੀ ਖੁਦਾਈ ਹੋ ਜਾਵੇਗੀ ਅਤੇ ਬੱਚੇ ਨੂੰ ਜਲਦ ਹੀ ਬਾਹਰ ਕੱਢ ਲਿਆ ਜਾਵੇਗਾ।
                ਇਸ ਮੌਕੇ ਜ਼ਿਲ੍ਹੇ ਦੇ ਕਾਂਗਰਸ ਦੇ ਹਲਕਾ ਸੁਨਾਮ ਦੇ ਇੰਚਾਰਜ ਦਾਮਨ ਥਿੰਦ ਬਾਜਵਾ, ਅਕਾਲੀ ਦਲ ਦੇ ਆਗੂ ਵਿਨਰਜੀਤ ਗੋਲਡੀ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਤੇ ਉਨਾਂ ਦੇ ਸਪੁੱਤਰ ਨਵਇੰਦਰਪ੍ਰੀਤ ਸਿੰਘ ਮੌਕੇ `ਤੇ ਹਾਜ਼ਰ ਸਨ ਅਤੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕ ਇਸ ਬੱਚੇ ਨੂੰ ਬਚਾਉਣ ਲਈ ਅਪਣੇ-ਆਪਣੇ ਟਰੈਕਟਰ ਟਰਾਲੀਆਂ ਰਾਹੀਂ ਬੋਰਵੈਲ ਦੇ ਆਲੇ ਦੁਆਲੇ ਮਿੱਟੀ ਹਟਾਉਣ ਵਿੱਚ ਜੁਟੇ ਹੋਏ ਹਨ।
 

Check Also

ਸ੍ਰੀ ਅਨੰਦਪੁਰ ਸਾਹਿਬ ਤੋਂ ਵਾਪਸ ਆ ਰਹੇ ਸ਼ਰਧਾਲੂਆਂ ਨਾਲ ਵਾਪਰੇ ਹਾਦਸੇ ਪ੍ਰਤੀ ਪ੍ਰਗਟਾਈ ਸੰਵੇਦਨਾ

ਅੰਮ੍ਰਿਤਸਰ, 15 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …

Leave a Reply