Tuesday, November 24, 2026

ਕਾਮਰੇਡ ਹਾਕਮ ਸਿੰਘ ਦੀ ਯਾਦ `ਚ ਸੀ.ਪੀ.ਆਈ ਲਿਬਰੇਸ਼ਨ ਵਲੋਂ ਕਾਨਫਰੰਸ

ਭੀਖੀ/ ਮਾਨਸਾ, 7 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਪੰਜਾਬ ਦੀ ਨਕਸਲਬਾੜੀ ਲਹਿਰ ਦੇ ਨਾਇਕ ਕਾਮਰੇਡ ਹਾਕਮ ਸਿੰਘ ਸਮਾਉਂ ਤੇ ਜੰਗ ਵਿਰੋਧੀ ਲਹਿਰ ਦੇ PUNJ0706201903ਸ਼ਹੀਦ ਬਲਵਿੰਦਰ ਸਿੰਘ ਸਮਾਉਂ ਤੇ ਮਨੋਜ ਭੀਖੀ ਨੂੰ ਸਮਰਪਿਤ ਸੀ.ਪੀ.ਆਈ (ਐਮ.ਐਲ) ਲਿਬਰੇਸ਼ਨ ਵਲੋਂ ਸਥਾਨਕ ਸ਼ਿਵ ਮੰਦਰ ਵਿਖੇ ਕਾਨਫਰੰਸ ਕੀਤੀ ਗਈ।ਜਿਸ ਵਿਚ ਇਸ ਗੱਲ `ਤੇ ਜ਼ੋਰ ਦਿੱਤਾ ਗਿਆ ਕਿ ਖੱਬੀ ਲਹਿਰ ਨੂੰ ਧਾਰਮਿਕ ਘੱਟ ਗਿਣਤੀਆਂ, ਦਲਿਤਾਂ, ਔਰਤਾਂ ਦੇ ਹੱਕ ਵਿਚ ਤੇ ਪੰਜਾਬ ਦੀਆਂ ਬੁਨਿਆਦੀ ਮੰਗਾਂ ਉਪਰ ਵੱਡਾ ਅੰਦੋਲਨ ਖੜ੍ਹਾ ਕਰਨਾ ਹੋਵੇਗਾ।ਪਾਰਟੀ ਦੇ ਕੇਂਦਰੀ ਆਗੂ ਕਾ. ਸੁਖਦਰਸ਼ਨ ਨੱਤ ਨੇ ਕਿਹਾ ਕਿ ਮੋਦੀ ਦੀ ਅਣਕਿਆਸੀ ਜਿੱਤ ਤੋਂ ਬਾਅਦ ਬੇਸ਼ੱਕ ਦੇਸ਼ ਸਾਹਮਣੇ ਫਿਰਕੂ ਫਾਸ਼ੀਵਾਦ ਦਾ ਹਮਲਾ ਵੱਡਾ ਹੈ, ਪਰ ਇਸ ਨੂੰ ਨਕੇਲ ਪਾਈ ਜਾ ਸਕਦੀ ਹੈ।ਪਾਰਟੀ ਦੇ ਬੁਲਾਰੇ ਰਾਜਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਭਾਵੇਂ ਕਮਿਊਨਿਸਟ ਇੱਛਤ ਨਤੀਜੇ ਹਾਸਲ ਨਹੀਂ ਕਰ ਸਕੇ, ਪਰ ਲਾਲ ਧਾਰਾ ਹਰਿਮੰਦਰ ਸਾਹਿਬ ਉਪਰ ਹੋਏ ਹਮਲੇ ਦਾ ਡਟਵਾਂ ਵਿਰੋਧ ਕਰਦੀ ਹੋਈ, ਪੰਜਾਬ ਦੇ ਪਾਣੀਆਂ, ਸੰਘੀ ਫੈਡਰਲ ਢਾਂਚੇ ਲਈ ਡਟਵੀਂ ਆਵਾਜ਼ ਬੁਲੰਦ ਕਰੇਗੀ।ਵਿਦਿਆਰਥੀ ਆਗੂ ਰਜਿੰਦਰ ਸਿਵੀਆ ਨੇ ਕਿਹਾ ਕਿ ਕਮਿਊਨਿਸਟਾਂ ਨੂੰ ਇਕ ਪਾਸੜ ਲੜਾਈ ਦੀ ਬਜਾਏ ਚੌਤਰਫ਼ਾ ਸੰਘਰਸ਼ ਲੜਨਾ ਪਵੇਗਾ।ਇਸ ਸਮੇੇਂ ਭਗਵੰਤ ਸਿੰਘ ਸਮਾਉਂ, ਰੁਲਦੂ ਸਿੰਘ ਮਾਨਸਾ, ਹਰਭਗਵਾਨ ਭੀਖੀ, ਹਰਬੰਸ ਸਿੰਘ ਮਾਂਗਟ, ਭੋਲਾ ਸਿੰਘ ਸਮਾਉਂ, ਨਿੱਕਾ ਸਿੰਘ ਬਹਾਦਰਪੁਰ, ਗੁਰਜੰਟ ਸਿੰਘ ਮਾਨਸਾ, ਧਰਮਪਾਲ ਨੀਟਾ, ਅਮਰੀਕ ਸਿੰਘ ਸਮਾਉਂ, ਸੁਖਜੀਤ ਸਿੰਘ ਰਾਮਾਨੰਦੀ, ਨਿੱਕਾ ਸਿੰਘ ਸਮਾਉਂ, ਪ੍ਰਦੀਪ ਗੁਰੂ, ਗੁਰਮੀਤ ਸਿੰਘ ਨੰਦਗੜ੍ਹ, ਨਰਿੰਦਰ ਕੌਰ, ਗੁਰਨਾਮ ਸਿੰਘ ਭੀਖੀ ਆਦਿ ਨੇ ਸੰਬੋਧਨ ਕੀਤਾ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply