Friday, October 9, 2026

ਨੀਟ ਦੀ ਪ੍ਰੀਖਿਆ `ਚ ਸੇਂਟ ਸੋਲਜ਼ਰ ਦੀ ਸ਼ਾਨਦਾਰ ਪ੍ਰਾਪਤੀ

ਜੰਡਿਆਲਾ ਗੁਰੂ, 13 ਜੂਨ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਦੇ +2 ਸਾਇੰਸ ਦੇ ਵਿਦਿਆਰਥੀਆਂ PUNJ1306201904ਨੇ ਨੀਟ ਪ੍ਰੀਖਿਆ 2019 ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।ਸਕੂਲ ਦੀਆ ਤਿੰਨ ਵਿਦਿਆਰਥਣਾਂ ਸ਼ਰਨਦੀਪ ਕੌਰ, ਸਿਮਰਨਦੀਪ ਕੌਰ ਅਤੇ ਹਰਮਨਦੀਪ ਕੌਰ ਨੇ ਨੀਟ ਦੀ ਪ੍ਰੀਖਿਆ ਪਾਸ ਕਰਕੇ ਸਕੂਲ ਆਉਣ ਵਾਲੇ ਸਮੇਂ `ਚ ਮੈਡੀਕਲ ਦਾਖਲੇ ਲਈ ਆਪਣਾ ਰਾਹ ਬਣਾ ਲਿਆ ਹੈ।ਸਕੂਲ ਦੇ ਡਾਇਰੈਕਟਰ ਡਾ. ਮੰਗਲ ਸਿੰਘ ਕਿਸ਼ਨਪੁਰੀ, ਪ੍ਰਿੰਸੀਪਲ ਅਮਰਪ੍ਰੀਤ ਕੌਰ ਤੇ ਉਹਨਾਂ ਦੇ ਆਧਿਆਪਕਾਂ ਮੀਤਪਾਲ ਸਿੰਘ, ਮਮਤਾ ਅਰੋੜਾ, ਹਰਵਿੰਦਰ ਸਿੰਘ ਅਤੇ ਡਾ. ਕਮਲਜੀਤ ਕੌਰ ਨੇ ਸਾਰੀਆਂ ਲੜਕੀਆਂ ਨੂੰ ਵਧਾਈ ਦਿੱਤੀ।
 

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply