Wednesday, March 25, 2026

ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਜੀ.ਟੀ ਰੋਡ ਵਿਖੇ ਸਮਰ ਕੈਂਪ ਦੌਰਾਨ ਦਿੱਤੀ ਖੇਡਾਂ ਦੀ ਟਰੇਨਿੰਗ

ਅੰਮ੍ਰਿਤਸਰ, 14 ਜੂਨ (ਪੰਜਾਬ ਪੋਸਟ –  ਜਗਦੀਪ ਸਿੰਘ ਸੱਗੂ) – ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਸਕੂਲ ਵੱਲੋਂ ਖੇਡਾਂ ਦਾ ਆਯੋਜਨ ਬਹੁਤ ਲਾਭਦਾਇਕ PUNJ1406201907ਸਿੱਧ ਹੰੁਦਾ ਹੈ।ਇਸੇ ਮੰਤਵ ਲਈ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ.ਟੀ ਰੋਡ ਅੰਮ੍ਰਿਤਸਰ ਵਿੱਚ ਗਰਮੀਆਂ ਦੀਆਂ ਛੁੱਟੀਆਂ ਦੇ ਕੈਂਪ ਦਾ ਆਯੋਜਨ ਕੀਤਾ ਗਿਆ।ਇਸ ਸਮਰ ਕੈਂਪ ਵਿੱਚ ਭਾਗ ਸਿੰਘ ਅਣਖੀ ਚੇਅਰਮੈਨ ਸਕੂਲਜ਼ ਚੀਫ਼ ਖ਼ਾਲਸਾ ਦੀਵਾਨ ਨੇ ਬਤੌਰ ਮੁੱਖ ਮਹਿਮਾਨ ਅਤੇ ਸਕੂਲ ਦੇ ਮੈਂਬਰ ਇੰਚਾਰਜ ਪ੍ਰੋ. ਹਰੀ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
           ਕੈਂਪ ਦੌਰਨ ਟੇਬਲ ਟੈਨਿਸ, ਬੈਡਮਿੰਟਨ, ਫੈਨਸਿੰਗ, ਤਾਈਕਵਾਂਡੋ, ਗਤਕਾ, ਰੋਪ ਸਕਿਪਿੰਗ ਦੀ ਟਰੇਨਿੰਗ ਜੀ.ਟੀ ਰੋਡ ਸਕੂਲ ਵਿਖੇ, ਹਾਕੀ, ਹੈਂਡਬਾਲ, ਐਥਲੈਟਿਕਸ, ਖੋ-ਖੋ ਦੀ ਟਰੇਨਿੰਗ ਇੰਟਰਨੈਸ਼ਨਲ ਸਕੂਲ ਵਿਖੇ ਅਤੇ ਵਾਲੀਬਾਲ ਅਤੇ ਬਾਸਕਟ ਬਾਲ ਦੀ ਟਰੇਨਿੰਗ ਸੈਂਟਰਲ ਖ਼ਾਲਸਾ ਯਤੀਮਖਾਨਾ ਵਿਖੇ ਮਾਹਿਰ ਕੋਚਾਂ ਵੱਲੋਂ ਦਿੱਤੀ ਜਾ ਰਹੀ ਹੈ।ਕੈਂਪ ਵਿੱਚ ਬੱਚਿਆਂ ਦੀ ਸਰੀਰਕ ਫਿਟਨੈਸ ਵੱਲ ਉਚੇਚਾ ਧਿਆਨ ਦਿੱਤਾ ਜਾ ਰਿਹਾ ਹੈ।270 ਤੋਂ ਵੱਧ ਵਿਦਿਆਰਥੀਆਂ ਵੱਖ-ਵੱਖ ਖੇਡਾਂ ਦੀ ਸਿਖਲਾਈ ਲੈ ਰਹੇ ਹਨ।
            PUNJ1406201906   ਮੁੱਖ ਮਹਿਮਾਨ ਸ੍ਰ. ਭਾਗ ਸਿੰਘ ਅਣਖੀ ਅਤੇ ਵਿਸ਼ੇਸ਼ ਮਹਿਮਾਨ ਪ੍ਰੋ. ਹਰੀ ਸਿੰਘ ਨੇ ਸਕੂਲ ਦੇ ਪ੍ਰਿੰਸੀਪਲ ਡਾ: ਧਰਮਵੀਰ ਸਿੰਘ ਅਤੇ ਸਪੋਰਟਸ ਇੰਚਾਰਜ ਸ਼੍ਰੀਮਤੀ ਅੰਮ੍ਰਿਤਪਾਲ ਕੌਰ ਦੇ ਯਤਨਾਂ ਸਦਕਾ ਸ਼ੁਰੂ ਕੀਤੇ ਗਏ ਇਸ ਸਮਰ ਕੈਂਪ ਦੀ ਭਰਪੂਰ ਸ਼ਲਾਘਾ  ਕੀਤੀ।ਉਨ੍ਹਾਂ ਸਕੂਲ ਦੇ ਵਧੀਆ ਸੰਚਾਲਨ, ਬੱਚਿਆਂ ਦੀ ਕਾਰਗੁਜ਼ਾਰੀ ਅਤੇ ਕੋਚਾਂ ਵਲੋਂ ਕੀਤੀ ਜਾ ਰਹੀ ਮਿਹਨਤ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਅੱਜ ਦੇ ਸਮੇਂ ਵਿੱਚ ਖੇਡਾਂ ਬੱਚਿਆਂ ਨੂੰ ਦਿਨ ਭਰ ਤਰੋ-ਤਾਜ਼ਾ ਰੱਖਣ ਦੇ ਨਾਲ-ਨਾਲ ਉਨ੍ਹਾਂ ਦੇ ਦਿਮਾਗੀ ਅਤੇ ਸਰੀਰਕ ਵਿਕਾਸ ਵਿੱਚ ਮਦਦ ਕਰਦੀਆਂ ਹਨ।ਇਸ ਲਈ ਹਰ ਵਿਦਿਆਰਥੀ ਨੂੰ ਵਿਦਿਆ ਦੇ ਨਾਲ-ਨਾਲ ਖੇਡਾਂ ਵਿੱਚ ਵੀ ਭਾਗ ਲੈਣਾ ਚਾਹੀਦਾ ਹੈ।
             ਅੱਜ ਦੇ ਪ੍ਰੋਗਰਾਮ ਵਿੱਚ ਸਕੂਲ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਖਿਡਾਰੀ ਯੋਧਵੀਰ ਸਿੰਘ, ਤੇਗਲਵੀ ਸਿੰਘ, ਅਰਪਣ ਦੀਪ ਕੌਰ ਬਾਜਵਾ, ਸਮਰੀਨ ਕੌਰ, ਹਰਨੂਰ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ।ਪ੍ਰੋਗਰਾਮ ਵਿੱਚ ਡੀ.ਪੀ.ਈ ਭੁਪਿੰਦਰ ਸਿੰਘ, ਅਮਰਜੀਤ ਸਿੰਘ, ਮਿਸ ਅਰੁਣਾ ਮਹਾਜਨ, ਮਿਸ ਰਮਨਦੀਪ ਕੌਰ, ਸ਼੍ਰੀਮਤੀ ਦਲਜੀਤ ਕੌਰ, ਸ਼੍ਰੀਮਤੀ ਹਰਜੀਤ ਕੌਰ, ਸ਼੍ਰੀਮਤੀ ਜੋਤੀ, ਤੋਂ ਇਲਾਵਾ ਕੋਚ ਸ਼ਰਦ ਕੁਮਾਰ, ਚਰਨਜੀਤ ਸਿੰਘ, ਨਿਰਮਲਜੀਤ ਸਿੰਘ, ਜਗਦੀਸ਼ ਸਿੰਘ,  ਸੰਜੀਵ ਵਰਮਾ, ਯਸ਼ਪਾਲ ਸਿੰਘ, ਸੰਦੀਪ ਸਿੰਘ, ਅਤੇ ਅਮਰਪਾਲ ਸਿੰਘ ਨੇ ਸ਼ਿਰਕਤ ਕੀਤੀ ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply