ਭੀਖੀ, 14 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਸਥਾਨਕ ਮਾਨਸਾ-ਸਿਰਸਾ ਮੁੱਖ ਸੜਕ `ਤੇ ਸਥਿਤ ਪਿੰਡ ਲਾਲਿਆਂਵਾਲੀ ਕੋਲ ਦੇਰ ਸ਼ਾਮ 2 ਕਾਰਾਂ ਦੀ ਸਿੱਧੀ ਟੱਕਰ ਹੋਣ ਨਾਲ ਪਤੀ-ਪਤਨੀ ਦੀ ਮੌਤ ਤੇ ਦੋ ਗੰਭੀਰ ਜਖਮੀ ਹੋ ਗਏ।ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਤੋਂ ਸਿਰਸਾ ਵੱਲ ਜਾ ਰਹੀ ਬੀਟ ਕਾਰ ਦੀ ਟੱਕਰ ਸਾਹਮਣੇ ਤੋਂ ਆ ਰਹੀ ਪੋਲੋ ਕਾਰ ਨਾਲ ਹੋਈ ਜਬਰਦਸਤ ਟੱਕਰ ਨਾਲ ਬੀਟ ਕਾਰ `ਚ ਸਵਾਰ ਪਤੀ ਪਤਨੀ ਦੀ ਮੌਕੇ `ਤੇ ਮੌਤ ਹੋ ਗਈ।ਜਿਮਨਾਂ ਦੀ ਪਛਾਣ 35 ਸਾਲਾ ਵਿਨੋਦ ਕੁਮਾਰ ਤੇ 32 ਸਾਲਾ ਪੂਨਮ ਰਾਣੀ ਵਾਸੀ ਲੁਧਿਆਣਾ ਵਜੋਂ ਹੋਈ ਹੈ।ਜਖਮੀ ਹੋਏ ਪ੍ਰਵੀਨ ਕੁਮਾਰ ਬਿਸਨੋਈ ਤੇ ਅੰਕੁਸ਼ ਮਾਨਸਾ ਦੇ ਹਨ।ਸੂਚਨਾ ਅਨੁਸਾਰ ਇਹ ਹਾਦਸਾ ਕੁੱਤੇ ਨੂੰ ਬਚਾਉਂਦਿਆਂ ਹੋਇਆ ਹੈ।
ਥਾਣਾ ਝੁਨੀਰ ਦੇ ਮੁਖੀ ਯਾਦਵਿੰਦਰ ਸਿੰਘ ਨੇ ਸੰਪਰਕ ਕਰਨ `ਤੇ ਦੱਸਿਆ ਕਿ ਜਖਮੀ ਸਿਵਲ ਹਸਪਤਾਲ ਮਾਨਸਾ ਵਿਖੇ ਜ਼ੇਰੇ ਇਲਾਜ ਹਨ। ਉਨਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾਂਦੀ ਹੈ।ਉਨਾਂ ਕਿਹਾ ਕਿ ਪੁਲਿਸ ਵਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
Check Also
ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ
ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …
Punjab Post Daily Online Newspaper & Print Media