ਭੀਖੀ, 14 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਆਈ.ਐਮ.ਏ ਮਾਨਸਾ ਨੇ ਜਿਲਾ ਪ੍ਰਧਾਨ ਡਾ: ਸ਼ੇਰ ਜੰਗ ਸਿੰਘ ਸਿੱਧੂ ਦੀ ਅਗਵਾਈ ਵਿੱਚ ਆਲ ਇੰਡੀਆ ਇੰਸੀਚਿਊਟ ਆਫ ਮੈਡੀਕਲ ਸਾਇੰਸਸ ਦੀ 2019 ਦੀ ਐਮ.ਬੀ.ਬੀ.ਐਸ ਦੇ ਦਾਖਲੇ ਲਈ ਪ੍ਰੀਖਿਆ ਦੇ ਕੱਲ ਐਲਾਨੇ ਨਤੀਜਿਆਂ ਵਿੱਚ ਮਾਨਸਾ ਜਿਲੇ ਦਾ ਨਾਮ ਰੋਸ਼ਨ ਕਰਨ ਵਾਲੀ ਵਿਦਿਆਰਥਣ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ ਗਿਆ।ਡਾ: ਤੇਜਿੰਦਰਪਾਲ ਸਿੰਘ ਰੇਖੀ ਅਤੇ ਡਾ: ਪੁਨੀਤ ਰੇਖੀ ਦੀ ਬੇਟੀ ਹਰਸ਼ਿਤਾ ਦਾ 553ਵਾਂ ਰਂੈਕ ਹੈ।ਹਰਸ਼ਿਤਾ ਨੇ ਮਾਪਿਆਂ ਅਤੇ ਆਈ.ਐਮ.ਏ ਮਾਨਸਾ ਦੇ ਨਾਮ ਨਾਲ ਪੂਰੇ ਮਾਨਸਾ ਜਿਲੇ ਦਾ ਨਾਮ ਰੋਸ਼ਨ ਕੀਤਾ ਹੈ।ਇਥੇ ਇਹ ਵੀ ਵਰਨਣਯੋਗ ਹੈ ਕਿ ਹਰਸ਼ਿਤਾ ਪਹਿਲਾਂ ਨੀਟ ਦੀ ਪ੍ਰੀਖਿਆ ਵਿੱਚ ਵੀ ਵਧੀਆ ਰੈਂਕ ਲੈ ਕੇ ਸਫਲਤਾ ਹਾਸਲ ਕਰ ਚੁੱਕੀ ਹੈ।
ਇਸ ਮੋਕੇ ਡਾ: ਜਨਕ ਰਾਜ ਸਿੰਗਲਾ ਮੈਬਰ ਪੰਜਾਬ ਮੈਡੀਕਲ ਕਾਉੂਸਿਲ, ਡਾ: ਰਣਜੀਤ ਸਿੰਘ ਰਾਏਪੁਰੀ ਕੈਸ਼ੀਅਰ, ਡਾ: ਚਿਰੰਜੀ ਲਾਲ ਗੋਇਲ, ਡਾ: ਸੁਨੀਤ ਜਿੰਦਲ, ਡਾ:ਪ ਵਨ ਬਾਂਸਲ, ਡਾ: ਅਸ਼ੋਕ ਕਾਂਸਲ, ਡਾ: ਸੱਤਪਾਲ ਬਾਂਸਲ, ਡਾ: ਤ੍ਰਿਲੋਕ ਸਿੰਘ, ਡਾ. ਨਰੇਸ਼ ਬਾਂਸਲ, ਡਾ: ਪ੍ਰਸੋਤਮ ਗੋਇਲ, ਡਾ: ਦਲਜੀਤ ਸਿੰਘ ਗਿੱਲ, ਡਾ: ਕੁਲਵੰਤ ਸਿੰਘ ਅਤੇ ਡਾ: ਸੁਖਦੇਵ ਡੁਮੇਲੀ ਹਾਜਰ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …