Tuesday, August 4, 2026

ਕਾਰਾਂ ਦੀ ਹੋਈ ਸਿੱਧੀ ਟੱਕਰ `ਚ ਪਤੀ-ਪਤਨੀ ਦੀ ਮੌਤ- ਦੋ ਗੰਭੀਰ ਜਖਮੀ

ਭੀਖੀ, 14 ਜੂਨ (ਪੰਜਾਬ  ਪੋਸਟ – ਕਮਲ ਕਾਂਤ) – ਸਥਾਨਕ ਮਾਨਸਾ-ਸਿਰਸਾ ਮੁੱਖ ਸੜਕ `ਤੇ ਸਥਿਤ ਪਿੰਡ ਲਾਲਿਆਂਵਾਲੀ ਕੋਲ ਦੇਰ ਸ਼ਾਮ 2 ਕਾਰਾਂ ਦੀ ਸਿੱਧੀ ਟੱਕਰ ਹੋਣ ਨਾਲ ਪਤੀ-ਪਤਨੀ ਦੀ ਮੌਤ ਤੇ ਦੋ ਗੰਭੀਰ ਜਖਮੀ ਹੋ ਗਏ।ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਤੋਂ ਸਿਰਸਾ ਵੱਲ ਜਾ ਰਹੀ ਬੀਟ ਕਾਰ ਦੀ ਟੱਕਰ ਸਾਹਮਣੇ ਤੋਂ ਆ ਰਹੀ ਪੋਲੋ ਕਾਰ ਨਾਲ ਹੋਈ ਜਬਰਦਸਤ ਟੱਕਰ ਨਾਲ ਬੀਟ ਕਾਰ `ਚ ਸਵਾਰ ਪਤੀ ਪਤਨੀ ਦੀ ਮੌਕੇ `ਤੇ ਮੌਤ ਹੋ ਗਈ।ਜਿਮਨਾਂ ਦੀ ਪਛਾਣ 35 ਸਾਲਾ ਵਿਨੋਦ ਕੁਮਾਰ ਤੇ 32 ਸਾਲਾ ਪੂਨਮ ਰਾਣੀ ਵਾਸੀ ਲੁਧਿਆਣਾ ਵਜੋਂ ਹੋਈ ਹੈ।ਜਖਮੀ ਹੋਏ ਪ੍ਰਵੀਨ ਕੁਮਾਰ ਬਿਸਨੋਈ ਤੇ ਅੰਕੁਸ਼ ਮਾਨਸਾ ਦੇ ਹਨ।ਸੂਚਨਾ ਅਨੁਸਾਰ ਇਹ ਹਾਦਸਾ ਕੁੱਤੇ ਨੂੰ ਬਚਾਉਂਦਿਆਂ ਹੋਇਆ ਹੈ।
ਥਾਣਾ ਝੁਨੀਰ ਦੇ ਮੁਖੀ ਯਾਦਵਿੰਦਰ ਸਿੰਘ ਨੇ ਸੰਪਰਕ ਕਰਨ `ਤੇ ਦੱਸਿਆ ਕਿ ਜਖਮੀ ਸਿਵਲ ਹਸਪਤਾਲ ਮਾਨਸਾ ਵਿਖੇ ਜ਼ੇਰੇ ਇਲਾਜ ਹਨ। ਉਨਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾਂਦੀ ਹੈ।ਉਨਾਂ ਕਿਹਾ ਕਿ ਪੁਲਿਸ ਵਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
 

Check Also

40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ

ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …

Leave a Reply