ਭੀਖੀ, 14 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਬੀਤੇ ਦਿਨੀ ਸੁਨਾਮ ਨੇੜਲੇ ਪਿੰਡ ਭਗਵਾਨਪੁਰਾ `ਚ ਜਿਸ ਦੋ ਸਾਲਾਂ ਮਾਸੂਮ ਬੱਚੇ
ਫਤਿਹਵੀਰ ਸਿੰਘ ਦੀ ਬੋਰਵੈਲ ਵਿੱਚ ਡਿੱਗਣ ਨਾਲ ਮੌਤ ਹੋ ਗਈ ਸੀ, ਉਸ ਨੂੰ ਸ਼ਰਧਾਂਜਲੀ ਦਿੰਦਿਆਂ ਦੇਰ ਸ਼ਾਮ ਨੂੰ ਵੱਖ-ਵੱਖ ਸੰਸਥਾਵਾਂ ਅਤੇ ਨਗਰ ਸੁਧਾਰ ਸਭਾ ਬੁਢਲਾਡਾ, ਸ਼ਹਿਰ ਵਾਸੀਆਂ ਵਲੋਂ ਸ਼ਾਂਤਮਈ ਕੈਂਡਲ ਮਾਰਚ ਕੱਢਿਆ ਗਿਆ।ਰਾਮਲੀਲਾ ਗਰਾਊਂਡ ਤੋਂ ਸ਼ੁਰੂ ਹੋ ਕਿ ਨੇੜੇ ਮੁੱਖ ਗੇਟ ਸਰਕਾਰੀ ਸੈਕੰਡਰੀ ਗਰਲਜ਼ ਸਕੂਲ ਬੁਢਲਾਡਾ ਫੁਹਾਰਾ ਚੌਂਕ ਪਹੁੰਚ ਕੇ ਸਮਾਪਤ ਹੋਇਆ ।
ਇਸ ਮੌਕੇ `ਤੇ ਸਤਪਾਲ ਸਿੰਘ ਕਟੋਦੀਆ, ਪ੍ਰੇਮ ਸਿੰਘ ਦੋਦੜਾ, ਐਡਵੋਕੇਟ ਸਵਰਨਜੀਤ ਸਿੰਘ ਦਲਿਓ, ਸੁਸ਼ੀਲ ਕੁਮਾਰ ਬਾਂਸਲ ਜੱਸੀ ਪ੍ਰਧਾਨ ਸਵਰਨਕਾਰ ਸੰਘ, ਦੀਵਾਨ ਸਿੰਘ, ਸੁਰਜੀਤ ਸਿੰਘ ਟੀਟਾ, ਪਵਨ ਨੇਵਟੀਆ, ਰਵੀ ਮਲਕੋਵਾਲਾ, ਵਿਸ਼ਾਲ ਰਿਸ਼ੀ ਭੋਲਾ ਸਿੰਘ ਕਣਕਵਾਲੀਆ, ਰਾਜਿੰਦਰ ਮੋਨੀ (ਵਰਮਾ), ਭਾਰਤ ਭੂਸ਼ਣ ਆਦਿ ਮੌਜੂਦ ਸਨ।
Check Also
40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ
ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …
Punjab Post Daily Online Newspaper & Print Media