ਅੰਮ੍ਰਿਤਸਰ, 23 ਜੂਨ (ਪੰਜਾਬ ਪੋਸਟ- ਦੀਪ ਦਵਿੰਦਰ) – ਸਥਾਨਕ ਆਰਟ ਗੈਲਰੀ ਵਿਖੇ ਚੱਲ ਰਹੇ 8ਵੇਂ ਆਰਟ ਸਮਰ ਕੈਂਪ/ ਫੈਸਟੀਵਲ -2019 ਤਹਿਤ ਅੱਜ
ਮਿੱਟੀ ਦੇ ਕੱਚੇ ਭਾਂਡੇ ਬਣਾਉਣ ਦੀ ਕਲਾ ਦਾ ਪ੍ਰਦਰਸ਼ਂ ਕੀਤਾ ਗਿਆ ।ਘੁਮਿਆਰ ਨਰੇਸ਼ ਕੁਮਾਰ ਨੇ ਵੱਖ-ਵੱਖ ਤਰਾਂ ਦੇ ਮਿੱਟੀ ਦੇ ਭਾਂਡੇ ਬਣਾਏ ਜਿਵੇਂ ਗਲਾਸ, ਗਮਲਾ, ਪਲੇਟ, ਦੀਵਾ, ਸੁਰਾਹੀ ਆਦਿ ਬਣਾ ਕੇ ਦਿਖਾਏ।ਕਈ ਬੱਚਿਆਂ ਨੇ ਖੁਦ ਭਾਂਡੇ ਬਣਾਉਣੇ ਵੀ ਸਿੱਖੇ।ਆਰਟ ਗੈਲਰੀ ਦੇ ਚੇਅਰਮੈਨ ਰਾਜਿੰਦਰ ਮੋਹਨ ਸਿੰਘ ਛੀਨਾ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏੇ।ਉਨਾਂ ਨੇ ਕਿਹਾ ਕਿ ਸਰਕਾਰ ਨੂੰ ਖਤਮ ਹੋ ਰਹੀ ਇਸ ਵਿਰਾਸਤੀ ਕਲਾ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ।
ਇਸ ਮੌਕੇ ਕੈਂਪ ਵਿੱਚ ਵੱਡੀ ਗਿਣਤੀ `ਚ ਬੱਚੇ ਹਾਜ਼ਰ ਸਨ।ਜਦਕਿ ਸੰਸਥਾ ਦੇ ਅਹੁੱਦੇਦਾਰਾਂ ਤੇ ਸਥਾਨਕ ਆਰਟਿਸਟਾਂ `ਚ ਡਾ. ਪੀ.ਐਸ ਗਰੋਵਰ, ਸੁਖਪਾਲ ਸਿੰਘ ਆਰਟਿਸਟ, ਨਰਿੰਦਰ ਕੁਮਾਰ ਖੰਨਾ, ਸੁਭਾਸ਼ ਚੰਦਰ, ਨਰਿੰਦਰ ਸਿੰਘ ਮੂਰਤੀਕਾਰ, ਅਤੁੁੱਲ ਮਹਿਰਾ, ਨਰਿੰਦਰਜੀਤ ਸਿੰਘ ਆਰਕੀਟੈਕਟ ਆਦਿ ਸ਼ਾਮਲ ਸਨ।
Check Also
ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ
ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …
Punjab Post Daily Online Newspaper & Print Media