ਚਿਕਨਗੁਨੀਆਂ ਦਾ ਇਲਾਜ ਹੈ ਸੰਭਵ – ਡਾ: ਮਦਨ ਮੋਹਨ
ਅੰਮ੍ਰਿਤਸਰ, 25 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਚਿਕਨਗੁਨੀਆਂ ਦਾ ਇਲਾਜ ਸੰਭਵ ਹੈ ਜੇਕਰ ਇਸ ਨੂੰ ਸਮੇਂ ਰਹਿੰਦੇ ਕੰਟਰੋਲ ਕਰ ਲਿਆ ਜਾਵੇ।ਇਸ
ਸਬੰਧੀ ਡੀ.ਏ.ਵੀ ਪਬਲਿਕ ਸਕੂਲ ਵਿਖੇ ਲੱਗੇ ਐਨ.ਸੀ.ਸੀ ਟ੍ਰੇਨਿੰਗ ਕੈਂਪ ਦੌਰਾਨ ਕੈਡਿਟਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚਿਕਨਗੁਨੀਆਂ ਕੋਈ ਲਾ-ਇਲਾਜ ਰੋਗ ਨਹੀਂ ਹੈ।ਇਸ ਦਾ ਪੂਰਾ ਉਪਚਾਰ ਸੰਭਵ ਹੈ।ਇਸ ਕੈਂਪ ਵਿੱਚ 450 ਤੋਂ ਵਧੇਰੇ ਕੈਡਿਟ ਹਿੱਸਾ ਲੈ ਰਹੇ ਹਨ।
ਡਾ: ਮਦਨ ਮੋਹਨ ਨੇ ਮਲੇਰੀਆ ਦੇ ਬੁਖਾਰ ਦੇ ਬਚਾਉ ਸਬੰਧੀ ਵੀ ਕੈਡਿਟਾਂ ਨੂੰ ਜਾਣਕਾਰੀ ਦਿੱਤੀ।ਉਨ੍ਹਾਂ ਦੱਸਿਆ ਕਿ ਮਲੇਰੀਆ ਬੁਖਾਰ ਐਨਾਫਲੀਜ ਨਾਂ ਦਾ ਮਾਦਾ ਮੱਛਰ ਵੱਲੋਂ ਮਨੁੱਖ ਨੂੰ ਕੱਟਣ ਨਾਲ ਹੁੰਦਾ ਹੈ।ਇਸ ਤੋਂ ਬਚਣ ਲਈ ਸਾਨੂੰ ਆਪਣੇ ਘਰਾਂ ਦੇ ਆਲੇ ਦੁਆਲੇ ਦੀ ਸਫਾਈ ਰੱਖਣੀ ਚਾਹੀਦੀ ਹੈ ਅਤੇ ਘਰਾਂ ਦੇ ਨੇੜੇ ਗੰਦਾ ਪਾਣੀ ਖੜਾ ਨਹੀਂ ਹੋਣ ਦੇਣਾ ਚਾਹੀਦਾ।ਡਾ: ਮਦਨ ਮੋਹਨ ਨੇ ਦੱਸਿਆ ਕਿ ਕੂਲਰਾਂ, ਫਰਿੱਜਾਂ ਅਤੇ ਗਮਲਿਆਂ ਦੀ ਸਫਾਈ ਹਰ ਹਫ਼ਤੇ ਕਰਨੀ ਚਾਹੀਦੀ ਹੈ।ਉਨ੍ਹਾਂ ਨੇ ਇਸ ਬੁਖਾਰ ਦੇ ਲੱਛਣ ਜਿਵੇਂ ਤੇਜ ਬੁਖਾਰ, ਕਾਂਬਾ ਲੱਗਣਾ, ਸਿਰ ਦਰਦ ਹੋਣ ਬਾਰੇ ਵੀ ਜਾਣਕਾਰੀ ਵੀ ਦਿੱਤੀ ਅਤੇ ਕਿਹਾ ਕਿ ਜੇਕਰ ਮਰੀਜ ਨੂੰ ਇਸ ਤਰ੍ਹਾਂ ਦਾ ਕੋਈ ਵੀ ਲੱਛਣ ਹੋਵੇ ਤਾਂ ਸਰਕਾਰੀ ਹਸਪਤਾਲ ਵਿਖੇ ਖੂਨ ਦੀ ਜਾਂਚ ਕਰਵਾਉਣੀ ਚਾਹੀਦੀ ਹੈ।ਉਨ੍ਹਾਂ ਦੱਸਿਆ ਕਿ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਦਵਾਈ ਦਿੱਤੀ ਜਾਂਦੀ ਹੈ।
ਇਸ ਮੌਕੇ ਗਰੁੱਪ ਕਮਾਂਡਰ ਲਲਿਤ ਭਾਰਦਵਾਜ, ਲੈਫਟੀਨੈਂਟ ਕਰਨਲ ਮਹੇਸ਼ ਕੁਮਾਰ, ਵਾਰੰਟ ਅਫਸਰ ਐਸ.ਪੀ ਸਿੰਘ, ਅੰਕੁਰ ਪਠਾਨੀਆਂ, ਬਲਬੀਰ ਸਿੰਘ, ਗਿਰਧਾਰੀ ਲਾਲ, ਸੌਰਭਦੀਪ ਅਧਿਆਪਕ ਵੀ ਹਾਜਰ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media