ਅੰਮ੍ਰਿਤਸਰ, 30 ਜੂਨ (ਪੰਜਾਬ ਪੋਸਟ – ਦੀਪ ਦਵਿੰਦਰ) – ਸਥਾਨਕ ਆਰਟ ਗੈਲਰੀ ਵਿਖੇ ਉਤਰੀ ਜੋਨ ਕਲਚਰਲ ਸੈਂਟਰ ਪਟਿਆਲਾ ਦੇ
ਸਹਿਯੋਗ ਨਾਲ 8ਵੇਂ ਸਮਰ ਆਰਟ ਕੈਂਪ/ਫੈਸਟੀਵਲ-2019 ਤਹਿਤ ਮੂਰਤੀ ਕਲਾ ਪ੍ਰਦਰਸ਼ਨੀ ਲਗਾਈ ਗਈ।ਜਿਸ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪੁੱਜੇ ਰਜਿੰਦਰ ਮੋਹਨ ਸਿੰਘ ਛੀਨਾ ਚੇਅਰਮੈਨ ਆਰਟ ਗੈਲਰੀ ਨੇ ਕੀਤਾ।ਸੰਸਥਾ ਦੇ ਪ੍ਰਧਾਨ ਸ਼ਿਵਦੇਵ ਸਿੰਘ ਨੇ ਦੱਸਿਆ ਕਿ ਉਘੇ ਮੂਰਤੀਕਾਰ ਨਰਿੰਦਰ ਸਿੰਘ ਦੇ ਵਿਦਿਆਰਥੀਆਂ, ਬਲਵੰਤ ਸਿੰਘ ਅਤੇ ਓ.ਪੀ ਵਰਮਾ ਵਲੋਂ ਲਗਾਈ ਗਈ ਇਸ ਪ੍ਰਦਰਸ਼ਨੀ ਵਿੱਚ 17 ਕਲਾਕਾਰਾਂ ਦੀਆਂ 20 ਦੇ ਕਰੀਬ ਕਲਾਕ੍ਰਿਤਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ।ਮੁੱਖ ਮਹਿਮਾਨ ਛੀਨਾ ਨੇ ਪ੍ਰਦਰਸ਼ਿਤ ਕੀਤੀਆਂ ਗਈਆਂ ਕਲਾਕ੍ਰਿਤਾਂ ਗਹਿਰਾਈ ਨਾਲ ਦੇਖੀਆਂ ਅਤੇ ਇਹਨਾਂ ਦੀ ਭਰਪੂਰ ਸ਼ਲਾਘਾ ਕੀਤੀ।
ਇਸ ਮੌਕੇ ਮੂਰਤੀ ਕਲਾ ਦੇ ਕਲਾਕਾਰਾਂ ਰਵਿੰਦਰ ਢਿੱਲੋਂ ਇੰਦਰਪ੍ਰੀਤ ਕੌਰ, ਟੀਨਾ ਸ਼ਰਮਾ, ਗੁਰਸ਼ਰਨ ਕੌਰ, ਕਵਲਦੀਪ ਕੌਰ, ਸਰੋਜ ਸ਼ਰਮਾ, ਡਾ. ਇੰਦੂ, ਡਾ. ਗੀਤਾਂਜਲੀ ਸਰੀਨ, ਹਿਮਾਂਸ਼ੂ, ਸੁਖਪ੍ਰੀਤ ਕੌਰ, ਤੇਗਬੀਰ ਸਿੰਘ, ਨਾਨਕ ਸਿੰਘ, ਪਲਵਿੰਦਰ ਸਿੰਘ, ਬਲਵੰਤ ਸਿੰਘ, ਹਰਪ੍ਰੀਤਪਾਲ ਸਿੰਘ, ਜੈਦੀਪ ਸਿੰਘ ਤੋਂ ਇਲਾਵਾ ਡਾ. ਜੀ.ਐਸ ਗਰੋਵਰ, ਨਰਿੰਦਰਜੀਤ ਸਿੰਘ ਆਰਕੀਟੈਕਟ, ਅਤੁਲ ਮਹਿਰਾ, ਨਰਿੰਦਰ ਸਿੰਘ, ਕਲਾਪ੍ਰੇਮੀ ਤੇ ਸ਼ਹਿਰੀ ਹਾਜ਼ਰ ਸਨ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media