Thursday, June 25, 2026

550 ਸਾਲ ਵਾਹਿਗੁਰੂ ਲਿਖਣ ਭਗਤੀ ਦੇ ਨਾਲ ਪ੍ਰੋਗਰਾਮ ਤਹਿਤ ਕੱਢੇ ਗਏ 13 ਵੱਡੇ ਇਨਾਮ

ਅੰਮ੍ਰਿਤਸਰ, 30 ਜੂਨ (ਪੰਜਾਬ ਪੋਸਟ – ਪ੍ਰੀਤਮ ਸਿੰਘ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਾਤਾ PUNJ3006201903ਸੁਲੱਖਣੀ ਜੀ ਭਲਾਈ ਕੇਂਦਰ ਵਿਖੇ ਮੁੱਖ ਸੇਵਾਦਾਰ ਡਾਕਟਰ ਸੁਰਜੀਤ ਸਿੰਘ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਵਾਹਿਗੁਰੂ ਲਿਖਣ ਭਗਤੀ ਸਮਾਗਮ ਕਰਵਾਇਆ ਗਿਆ।
               ਡਾਕਟਰ ਸੁਰਜੀਤ ਸਿੰਘ ਨੇ ਦੱਸਿਆ ਕਿ ਭਾਈ ਗੁਰਇਕਬਾਲ ਸਿੰਘ ਦੀ ਪ੍ਰੇਰਨਾ ਸਦਕਾ 550 ਸਾਲ ਵਾਹਿਗੁਰੂ ਲਿਖਣ ਭਗਤੀ ਸਮਾਗਮ ਵਿੱਚ 5 ਸਾਲ ਤੋਂ 18 ਸਾਲ ਦੇ ਬੱਚਿਆਂ ਨੇ ਭਾਗ ਲੈ ਕੇ ਆਪਣੇ ਸਿਲੇਬਸ ਮੁਤਾਬਿਕ ਕਾਪੀਆਂ `ਤੇ ਵਾਹਿਗੁਰੂ ਲਿਖ ਕੇ ਲਿਖਣ ਭਗਤੀ ਸਮਾਗਮ ਵਿੱਚ ਭਾਗ ਲਿਆ।ਉਨਾਂ ਦੱਸਿਆ ਕਿ ਬੱਚਿਆਂ ਨੇ ਕਾਪੀਆਂ `ਤੇ ਵਾਹਿਗੁਰੂ ਵਾਹਿਗੁਰੂ ਇਕ ਵਾਰੀ ਲਿਖਿਆ ਤੇ ਫਿਰ ਚਾਰ ਵਾਰੀ ਰਸਨਾ ਨਾਲ ਜਪਿਆ ਵੀ ਹੈ।ਇਸ ਲਈ ਇਸ ਨੂੰ ਲਿਖਣ ਭਗਤੀ ਕਿਹਾ ਗਿਆ ਹੈ।ਡਾਕਟਰ ਸੁਰਜੀਤ ਸਿੰਘ ਨੇ ਕਿਹਾ ਕਿ ਭਾਈ ਸਾਹਿਬ ਵੱਲੋਂ ਨਾਮ ਬਾਣੀ ਨਾਲ ਜੋੜਨ ਲਈ ਹਰੇਕ ਬੱਚੇ ਨੂੰ ਪਿਆਰ ਭਰਿਆ ਇਨਾਮ ਵੀ ਦਿੱਤਾ ਗਿਆ।ਬੱਚਿਆਂ ਵਿੱਚ ਗੁਰਬਾਣੀ ਪ੍ਰਤੀ ਹੋਰ ਉਤਸ਼ਾਹ ਵਧਾਉਣ ਲਈ 13 ਵੱਡੇ ਇਨਾਮ ਵੀ ਕੱਢੇ ਗਏ।
              ਇਸ ਤੋਂ ਪਹਿਲਾਂ ਗੁਰਮਤਿ ਸਮਾਗਮ ਵੀ ਕਰਵਾਇਆ ਗਿਆ।ਜਿਸ ਦੌਰਾਨ ਹੋਰ ਜੱਥਿਆਂ ਤੋਂ ਇਲਾਵਾ ਭਾਈ ਗੁਰਇਕਬਾਲ ਸਿੰਘ ਨੇ ਕਥਾ ਕੀਰਤਨ ਦੀ ਅੰਮ੍ਰਿਤ ਵਰਖਾ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।ਭਾਈ ਸਾਹਿਬ ਨੇ ਕਿਹਾ ਕਿ ਬੱਚਿਆਂ ਦੇ ਲਿਖਣ ਭਗਤੀ ਤੇ ਹੋਰ ਧਾਰਮਿਕ ਸਮਾਗਮ ਅੱਗੋਂ ਵੀ ਨਿਰੰਤਰ ਜਾਰੀ ਰਹਿਣਗੇ।
 

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply