ਗੀਤ `ਸ਼ੌਕੀਨ` ਯੂ.ਕੇ ਐਂਜਲ ਰੈਕਾਰਡ ਵਲੋਂ ਹੋਇਆ ਰਲੀਜ਼
ਲੌਂਗੋਵਾਲ, 2 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ ) – `ਸ਼ੌਕੀਨ ਗੀਤ ਜੋ ਕਿ ਅੱਜਕਲ ਦੇ ਦੌਰ `ਚ ਨੌਜਵਾਨਾਂ ਦੇ ਸ਼ੋਂਕ ਨੂੰ ਦੇਖਦੇ ਹੋਏ
ਬਣਾਇਆ ਗਿਆ ਹੈ।ਸੰਗੀਤਕਾਰ ਪ੍ਰਸ਼ਾਂਤ ਨੇ ਇਸ ਗੀਤ ਦਾ ਸੰਗੀਤ ਤਿਆਰ ਕੀਤਾ ਹੈ।ਰਲੀਜ਼ ਹੋਣ ਦੇ ਪਹਿਲੇ ਦਿਨ ਤੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ ਤੇ ਨੌਜਵਾਨਾਂ ਦੀਆਂ ਗੱਡੀਆਂ ਅਤੇ ਫੋਨਾਂ `ਚ ਵੱਜ ਰਿਹਾ ਹੈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕੰਪਨੀ ਦੇ ਮਾਲਿਕ ਕੰਵਲ ਢਿੱਲੋਂ ਨੇ ਦੱਸਿਆ ਕਿ ਇਸ ਪ੍ਰੋਜੈਕਟ `ਤੇ ਪੰਕੀ ਜਗਰਾਓਂ ਤੇ ਰੂਪ ਜਗਰਾਵੀਂ ਨੇ ਬਹੁਤ ਹੀ ਮਿਹਨਤ ਨਾਲ ਕੰਮ ਕੀਤਾ ਹੈ।ਉਹਨਾਂ ਦੱਸਿਆ ਕਿ ਗਾਇਕ ਅਮਰੀਕ ਜੱਸਲ ਦੇ ਗੀਤ “ਭਾਬੀਏ ਨੱਚ ਲੈ ਨੀ” ਦੀ ਅਪਾਰ ਸਫਲਤਾ ਤੋਂ ਬਾਅਦ ਉਨਾਂ ਦੀ ਪੂਰੀ ਟੀਮ ਨੂੰ ਇਸ ਗੀਤ ਦੀ ਸਫਲਤਾ ਲਈ ਵੀ ਬਹੁਤ ਵੱਡੀ ਆਸ ਹੈ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media