Wednesday, October 7, 2026

ਨਸ਼ਿਆਂ ਤੋਂ ਹੋਣ ਵਾਲੇ ਨੁਕਸਾਨ ਤੋਂ ਜਾਣੁ ਕਰਵਾਉਣ ਲਈ ਜਾਗਰੂਕਤਾ ਕੈਂਪ ਲਾਇਆ

ਲੌਂਗੋਵਾਲ, 2 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕਸਬੇ ਦੀ ਨਜ਼ਦੀਕੀ ਪਿੰਡੀ ਕੇਹਰ ਸਿੰਘ ਵਾਲੀ ਵਿਖੇ ਥਾਣਾ ਲੌਂਗੋਵਾਲ ਵਲੋਂ PUNJ0207201907ਨਸ਼ਿਆਂ ਤੋਂ ਹੋਣ ਵਾਲੇ ਨੁਕਸਾਨ ਦੀ ਜਾਣਕਾਰੀ ਦੇਣ ਲਈ ਇਕ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ।ਆਪਣੇ ਭਾਸ਼ਨ ਦੌਰਾਨ ਥਾਣਾ ਲੌਂਗੋਵਾਲ ਦੇ ਐਸ.ਐਚ.ਓ ਬਲਵੰਤ ਸਿੰਘ ਨੇ ਪਿੰਡੀ ਦੇ ਵਸਨੀਕਾਂ ਨੂੰ ਨਸ਼ਿਆਂ ਤੋਂ ਹੋਣ ਵਾਲੇ ਨੁਕਸਾਨ ਅਤੇ ਮਨੁੱਖੀ ਸਰੀਰ ਤੇ ਨਸ਼ਿਆਂ ਮਾੜੇ ਅਸਰ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ।ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਆਪਣਾ ਆਲਾ-ਦੁਆਲਾ ਨਸ਼ਾ ਮੁਕਤ ਕਰਨ ਲਈ ਦਿਲੋਂ ਪ੍ਰਣ ਕਰਨ ਦੀ ਜ਼ਰੂਰਤ ਹੈ ਕਿਉਂਕਿ ਨਸ਼ਿਆਂ ਦਾ ਖਾਤਮਾ ਲੋਕ ਲਹਿਰ ਸਦਕਾ ਹੀ ਸੰਭਵ ਹੈ।ਉਨ੍ਹਾਂ ਪਿੰਡੀ ਦੇ ਸਰਪੰਚ ਜਗਦੇਵ ਸਿੰਘ ਦੀ ਪੁਰਜ਼ੋਰ ਸ਼ਲਾਘਾ ਕਰਦਿਆਂ ਕਿਹਾ ਕਿ ਸਾਨੂੰ ਮਾਣ ਹੈ ਕਿ ਪਿੰਡੀ ਕੇਹਰ ਸਿੰਘ ਵਾਲੀ ਦੇ ਵਸਨੀਕ ਨਸ਼ੇ ਤੋਂ ਰਹਿਤ ਹਨ।
ਇਸ ਮੌਕੇ ਥਾਣਾ ਲੌਂਗੋਵਾਲ ਦੇ ਪੁਲੀਸ ਮੁਲਾਜ਼ਮ ਅਤੇ ਪਿੰਡੀ ਨਿਵਾਸੀ ਹਾਜ਼ਰ ਸਨ ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply