ਹੁਣ ਦੋਸਤਾਂ ਤੇ ਦੁਸ਼ਮਣਾਂ `ਚ
ਬਹੁਤਾ ਫਰਕ ਨਹੀਂ ਬਚਿਆ,
ਸਮਝਾਉਣ ਲਈ ਲੋਕਾਂ ਨੂੰ
ਕੋਈ ਤਰਕ ਨਹੀਂ ਬਚਿਆ।
ਸਾੜ ਦਿੰਦੀ ਹੈ ਖੁਸ਼ੀਆਂ
ਜਿਵੇਂ ਹਉਮੈ ਦੀ ਅੱਗ,
ਏਸੇ ਤਰਾਂ ਨਸ਼ਿਆਂ `ਚ
ਕੋਈ ਗਿਰ ਨਹੀਂ ਬਚਿਆ।
ਸਭ ਲੋੜਾਂ ਦੇ ਰਿਸ਼ਤੇ ਨੇ
ਏਨਾ ਸਮਝ ਲਵੋ,
ਕੋਈ ਨੇੜੇ ਹੋ ਨਹੀਂ
ਕੋਈ ਪਾਸੇ ਸਰਕ ਨਹੀਂ ਬਚਿਆ।
ਕੀ ਮੁੱਲ ਪਾਉਣਾ ਕਿਸੇ ਨੇ
ਮੁਰਝਾਏ ਗੁਲਾਬਾਂ ਦਾ,
ਜਿਹਨਾਂ ਵਿੱਚ ਰੂਪ ਨਹੀਂ
ਅਰਕ ਨਹੀਂ ਬਚਿਆ।
ਜੀਤ ਮਹਿੰਗੇ ਪਰਫਿਊਮਾਂ ਨਾਲ
ਸੋਚਾਂ ਦੀ ਸੜਾਂਦ ਨਹੀਂ ਜਾਂਦੀ,
ਜਿਹੜਾ ਭੋਗਦੀ ਨਹੀਂ ਖ਼ਲਕਤ
ਕੋਈ ਐਸਾ ਨਰਕ ਨਹੀਂ ਬਚਿਆ।
ਹੁਣ ਦੋਸਤਾਂ ਤੇ ਦੁਸ਼ਮਣਾਂ `ਚ
ਬਹੁਤਾ ਫਰਕ ਨਹੀਂ ਬਚਿਆ,
ਸਮਝਾਉਣ ਲਈ ਲੋਕਾਂ ਨੂੰ
ਕੋਈ ਤਰਕ ਨਹੀਂ ਬਚਿਆ।
ਬਲਬੀਰ ਸਿੰਘ ਬੱਬੀ
ਪੰਜਾਬੀ ਸਾਹਿਤ ਸਭਾ ਸਮਰਾਲਾ
ਮੋ – 70091 07300