Thursday, June 25, 2026

ਘੱਗਰ ਦਰਿਆ `ਚ ਵਧਿਆ ਪਾਣੀ ਦਾ ਵਹਾਅ ਵਧਿਆ

ਸਰਦੂਲਗੜ੍ਹ ਸ਼ਹਿਰ ਦੇ ਘੱਗਰ ਪੁੱਲ ਦੀ ਮਿਆਦ ਵੀ ਪੁੱਗੀ
ਭੀਖੀ, 19 ਜੁਲਾਈ (ਪੰਜਾਬ ਪੋਸਟ – ਕਮਲ ਕਾਂਤ) – ਪੰਜਾਬ ਵਿੱਚ ਪੈ ਰਹੇ ਭਾਰੀ ਮੀਂਹ ਤੋਂ ਬਾਅਦ ਸਰਦੂਲਗੜ੍ਹ ਸ਼ਹਿਰ ਵਿਚੋਂ ਦੀ ਲੰਘਦੇ ਘਗਰ ਦਰਿਆ ਦੇ PUNJ1907201903ਪਾਣੀ ਦਾ ਪੱਧਰ 17 ਫੁੱਟ `ਤੇ ਪਹੁੰਚ ਗਿਆ ਹੈ।ਜਿਸ ਕਰਕੇ ਨਾਲ ਲਗਦੇ ਪਿੰਡਾਂ ਅਤੇ ਸਰਦੂਲਗੜ੍ਹ ਸ਼ਹਿਰ ਦੇ ਨਿਵਾਸੀਆਂ ਦੇ ਸਾਹ ਸੂਤੇ ਪਏ ਹਨ।
   ਘੱਗਰ ਦਰਿਆ ਵਿੱਚ ਜਲ ਬੂਟੀ ਜਿਆਦਾ ਆਉਣ ਕਾਰਨ ਕਈ ਥਾਵਾਂ `ਤੇ ਪਾਣੀ ਦਾ ਦਬਾਅ ਵਧ ਜਾਂਦਾ ਹੈ ਤੇ ਕਿਨਾਰਿਆਂ `ਤੇ ਪਾੜ ਪੈਣ ਸੰਭਾਵਨਾ ਜ਼ਿਆਦਾ ਬਣ ਜਾਂਦੀ ਹੈ।ਦਰਿਆ ਵਿੱਚ ਫੈਕਟਰੀਆਂ ਅਤੇ ਕਈ ਸ਼ਹਿਰਾਂ ਦਾ ਗੰਦਾ ਪਾਣੀ ਪੈਣ ਕਰ ਕੇ ਜਿਥੈ ਭਿਆਨਕ ਬਿਮਾਰੀਆਂ ਫੈਲ ਰਹੀਆਂ ਹਨ, ਉਥੇ ਧਰਤੀ ਹੇਠਲਾ ਪਾਣੀ ਵੀ ਦੂਸ਼ਿਤ ਹੋ ਗਿਆ ਹੈ।
    ਇਹ ਵੀ ਦੱਸਣਯੋਗ ਹੈ ਕਿ ਘੱਗਰ ਦਰਿਆ ਉਪਰ ਸਰਦੂਲਗੜ੍ਹ ਸ਼ਹਿਰ ਵਿੱਚ ਬਣੇ ਪੁੱਲ ਦੀ ਮਿਆਦ ਵੀ ਬਹੁਤ ਸਮਾਂ ਪਹਿਲਾਂ ਹੀ ਖਤਮ ਹੋ ਚੁੱਕੀ ਹੈ, ਪ੍ਰੰਤੂ ਫਿਰ ਰੱਬ ਦੇ ਭਰੋਸੇ ਹੀ ਗੱਡੀ ਚੱਲ ਰਹੀ ਹੈ।ਇਹ ਪੁੱਲ ਪੰਜਾਬ ਦੇ ਹਰਿਆਣਾ ਦੀ ਆਵਾਜਾਈ ਦੀ ਮੁੱਖ ਕੜੀ ਹੈ। ਇਸ ਸਭਦੇ ਬਾਵਜ਼ੂਦ ਵੀ ਸਮੇਂ ਦੀਆਂ ਸਰਕਾਰਾਂ ਘੱਗਰ ਦਰਿਆ ਦੇ ਪੁੱਲ ਅਤੇ ਇਸ ਦੇ ਜ਼ਹਿਰੀਲੇ ਪਾਣੀ ਦਾ ਕੋਈ ਸਥਾਈ ਹੱਲ ਕੱਢਣ ਲਈ ਗੰਭੀਰ ਨਹੀਂ ਦਿਖਦੀਆਂ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply