Monday, December 23, 2024

ਪੌਦਾ (ਮਿੰਨੀ ਕਹਾਣੀ)

               ਸੱਥ ’ਚ ਬੈਠੇ ਇਕੱਠ ’ਚ ਅਜੋਕੀ ਗਾਇਕੀ ਬਾਰੇ ਗੱਲਬਾਤ ਦੌਰਾਨ ਇੱਕ ਬਜ਼ੁਰਗ ਨੇ ਖਦਸ਼ਾ ਜ਼ਾਹਰ ਕਰਦੇ ਹੋਏ ਨੇ ਕਿਹਾ, “ਭਾਈ, ਅੱਜ ਕੱਲ੍ਹ ਤਾਂ ਗਾਣਿਆਂ ’ਚ ਬਹੁਤਾ ਗੰਦ-ਮੰਦ ਦਿਖਾਉਣ ਲੱਗ ਪਏ ਹਨ, ਕੀ ਮਜ਼ਾਲ ਹੈ ਬੰਦਾ ਪਰਿਵਾਰ ਨਾਲ ਬੈਠ ਕੇ ਟੈਲੀਵਿਜ਼ਨ ਦੇਖ ਸਕੇ, ਐਨਾ ਨੰਗੇਜ਼ ਪਰੋਸਦੇ ਹਨ ਕਿ ਰਹੇ ਰੱਬ ਦਾ ਨਾਂਅ, ਸਾਡੇ ਵੇਲੇ ਇੰਨੀ ਗਿਰੀ ਗੱਲ ਨੀ ਸੀ ਕਰਦਾ ਕੋਈ।’
         “ਫਿਰ ਉਦੋਂ ਕਿੰਨੀ ਕੁ ਸਾਫ਼ ਸੁਥਰੀ ਗਾਇਕੀ ਸੀ?” ਕੋਲ ਬੈਠੇ ਨੋਜਵਾਨ ਮੁੰਡੇ ਨੇ ਸਵਾਲ ਕੀਤਾ।
          “ਬਹੁਤ ਥੋੜ੍ਹੇ ਗਵੱਈਏ ਸਨ ਜੋ ਪੁੱਠਾ ਸਿੱਧਾ ਗਾ ਜਾਂਦੇ  ਸਨ” ਬਾਬੇ  ਨੇ ਜਵਾਬ ਦਿੱਤਾ।
           “ਬੱਸ ਆਹੀ ਹੀ ਗੱਲ ਹੈ ਕਿ ਜਿਹੜਾ ਲੱਚਰਤਾ ਦਾ ਪੌਦਾ ਓਹ ਲਾ ਗਏ, ਉਹ ਹੁਣ ਦਰੱਖਤ ਦਾ ਰੂਪ ਧਾਰ ਚੁੱਕਾ ਹੈ।”
          ਚਬੂਤਰੇ ’ਤੇ ਬੈਠੇ ਬਿਰਧ ਨੂੰ ਕੋਈ ਗੱਲ ਨਾ ਔੜੀ ਤੇ ਸ਼ਰਮਿੰਦਗੀ ਜਿਹੀ ਮਹਿਸੂਸ ਕਰਦਾ ਨੀਵੀਂ ਪਾ ਕੇ ਹੱਥ ’ਚ ਫੜੀ ਖੂੰਡੀ ਨਾਲ ਜ਼ਮੀਨ ਝਰੀਟਣ ਲੱਗ ਪਿਆ।
Taswinder S

ਤਸਵਿੰਦਰ ਸਿੰਘ ਬੜੈਚ
ਪਿੰਡ ਦੀਵਾਲਾ, ਜਿਲ੍ਹਾ ਲੁਧਿਆਣਾ।
ਮੋ – 98763-22677
 

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply