Tuesday, November 24, 2026

ਮਰਦੇ ਦਮ ਤੱਕ ਮਨੁੱਖ ਦਾ ਸਾਥ ਨਿਭਾਉਂਦੇ ਹਨ ਰੁੱਖ – ਜ਼ਿੰਦਲ

ਧੂਰੀ, 24 ਜੁਲਾਈ (ਪੰਜਾਬ ਪੋਸਟ – ਪ੍ਰਵੀਨ ਗਰਗ)  – ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਮੌਕੇ ਪੰਜਾਬ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ PUNJ2407201904ਵਿੱਚ ਬੂਟੇ ਲਗਾਉਣ ਦੀ ਚੱਲੀ ਲਹਿਰ ਤਹਿਤ ਪਾਵਰ ਕਾਰਪੋਰੇਸ਼ਨ ਦੇ ਸਬ ਡਵੀਜ਼ਨ ਧੂਰੀ ਦਿਹਾਤੀ ਦੇ ਦਫਤਰ ਵਿਖੇ ਐਕਸੀਅਨ ਤਰਸੇਮ ਚੰਦ ਜਿੰਦਲ, ਐਸ.ਡੀ.ਓ. ਅਬਦੁਲ ਸਤਾਰ, ਰਾਜਿੰਦਰ ਸਿੰਘ ਚਾਹਲ, ਜੰਗਲਾਤ ਅਧਿਕਾਰੀ ਰਮਨਦੀਪ ਕੌਰ ਅਤੇ ਰਮਨਦੀਪ ਸਿੰਘ ਦੀ ਅਗੁਵਾਈ ਵਿੱਚ ਬੂਟੇ ਲਗਾਏ ਗਏ। ਇਸ ਮੌਕੇ ਪਾਵਰਕਾਮ ਦੇ ਐਕਸੀਅਨ ਤਰਸੇਮ ਚੰਦ ਜਿੰਦਲ ਨੇ ਕਿਹਾ ਕਿ ਰੁੱਖ ਅਤੇ ਮਨੁੱਖ ਦਾ ਆਪਸ ਵਿੱਚ ਸਭ ਤੋਂ ਗੂੜਾ੍ਹ ਰਿਸ਼ਤਾ ਹੈ ਅਤੇ ਰੁੱਖ ਸੱਚੇ ਮਿੱਤਰ ਵਾਂਗੂੰ ਮਨੁੱਖ ਦਾ ਮਰਦੇ ਦਮ ਤੱਕ ਸਾਥ ਨਿਭਾਉਂਦੇ ਹਨ।ਐਸ.ਡੀ.ਓ ਦਿਹਾਤੀ ਅਬਦੁੁਲ ਸਤਾਰ ਨੇ ਕਿਹਾ ਕਿ ਉਹ ਪਾਵਰਕਾਮ ਦੇ ਦਫਤਰ ਵਿਖੇ ਲਗਾਏ ਗਏ ਬੂਟਿਆਂ ਦੀ ਤਹਿ ਦਿਲੋਂ ਦੇਖਭਾਲ ਕਰਨਗੇ।

                  ਜੰਗਲਾਤ ਅਧਿਕਾਰੀ ਰਮਨਦੀਪ ਕੌਰ ਅਤੇ ਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਜੰਗਲਾਤ ਵਿਭਾਗ ਦੀ ਬਣੀ ਹਰਿਆਲੀ ਐਪ `ਤੇ ਆਰਡਰ ਕਰਕੇ ਕੋਈ ਵੀ ਵਿਅਕਤੀ ਅਤੇ ਸੰਸਥਾ ਮੁਫਤ ਬੂਟੇ ਪ੍ਰਾਪਤ ਕਰਕੇ ਇਸ ਮਿਸ਼ਨ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਨ।ਉਹਨਾਂ ਦੱਸਿਆ ਕਿ ਧੂਰੀ ਬਲਾਕ ਵਿੱਚ ਪੈਂਦੇ 70 ਪਿੰਡਾਂ ਵਿੱਚੋਂ ਪੰਚਾਇਤਾਂ ਅਤੇ ਕਲੱਬਾਂ ਦੇ ਸਹਿਯੋਗ ਨਾਲ 47 ਪਿੰਡਾਂ ਵਿੱਚ ਬੂਟੇ ਲਗਾਉਣ ਦਾ ਮਿਸ਼ਨ ਪੂਰਾ ਕਰ ਲਿਆ ਗਿਆ ਹੈ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply