ਅੰਮ੍ਰਿਤਸਰ, 24 ਜੁਲਾਈ (ਪੰਜਾਬ ਪੋਸਟ – ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਦਸਵੀਂ ਤੇ ਗਿਆਰ੍ਹਵੀਂ ਦੇ 20 ਵਿਦਿਆਰਥੀਆਂ ਨੂੰ ਐਨ.ਸੀ.ਸੀ `ਏ` ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ। ਇਹ ਸਰਟੀਫੀਕੇਟ ਡਿਫੈਂਸ ਮਨਿਸਟਰੀ ਆਫ਼ ਇੰਡੀਆ ਵੱਲੋਂ ਜਾਰੀ ਕੀਤਾ ਗਿਆ।ਇਸੇ ਤਰ੍ਹਾਂ ਐਨ.ਸੀ.ਸੀ ਏਅਰਵਿੰਗ ਸਲਾਨਾ ਸਿਖਲਾਈ ਅਤੇ `ਏ` ਸਰਟੀਫਿਕੇਟ ਇਮਤਿਹਾਨ ਸਫਲਤਾਪੂਰਵਕ ਸਮਾਪਤ ਹੋਇਆ।ਦੀਪਾਂਕੁਰ ਸ਼ੂਰ, ਸਾਦਿਲ ਵਰਮਾ, ਧਰੁਵ ਭੰਡਾਰੀ, ਰਾਜਵਰਧਨ ਸਿੰਘ, ਦੀਵਾਂਸ਼ੂ ਕੁਮਾਰ, ਮਰਿਧੁਲ ਗੋਸਵਾਮੀ, ਸਾਮਰਥ ਕਟਾਰੀਆ, ਚੈਤਨੰਯ ਸਾਪਰਾ, ਏਕਲਵਯ ਸ਼ਰਮਾ, ਸ਼ੌਵਿਕ ਪਰਾਸ਼ਰ, ਸਿ਼ਵਮ ਅਰੋੜਾ, ਨਵੀਨ ਧੀਰ, ਦੀਪਇੰਦਰ ਸਿੰਘ ਛੀਨਾ, ਤੇਜਸ ਸਿੰਘ ਬਹਿਲ, ਗੁਨੀਤਵੀਰ ਸਿੰਘ, ਯਤਿਨ ਪੰੁਜ, ਦਾਨਿਸ਼ ਗਾਂਧੀ, ਮਹਿਕ ਅਰੋੜਾ, ਮਾਨਯਾ ਬਹਿਲ, ਰਿਸਿ਼ਕਾ ਕਪੂਰ ਆਦਿ ਵਿਦਿਆਰਥੀਆਂ ਨੇ `ਏ` ਸਰਟੀਫਿਕੇਟ ਹਾਸਲ ਕੀਤੇ ।
19 ਤੋਂ 28 ਜੂਨ 2019 ਤੱਕ ਆਯੋਜਿਤ 10 ਦਿਨਾਂ ਦੇ ਐਨ.ਸੀ.ਸੀ ਏਅਰਵਿੰਗ ਟਰੇਨਿੰਗ ਕੈਂਪ ਵਿੱਚ ਨੌਵੀਂ ਤੇ ਦਸਵੀਂ ਜਮਾਤ ਦੇ 19 ਵਿਦਿਆਰਥੀਆਂ ਨੇ ਭਾਗ ਲਿਆ।ਇਸ ਕੈਂਪ ਦਾ ਆਯੋਜਨ 2 ਪੰਜਾਬ ਏਅਰ ਸਕਵਾਰਡਨ ਐਨ.ਸੀ.ਸੀ ਅੰਮ੍ਰਿਤਸਰ ਵਲੋਂ ਕੀਤਾ ਗਿਆ।ਇਸ ਦਾ ਨਰੀਖਣ ਦੂਸਰੇ ਅਫ਼ਸਰ ਗਿਰਧਾਰੀ ਲਾਲ ਨੇ ਕੀਤਾ।ਇਸ ਕੈਂਪ ਵਿੱਚ ਜਮਾਤ ਨੌਵੀਂ ਦੀ ਵਿਦਿਆਰਥਣ ਏਧਾ ਆਰ. ਅਰੋੜਾ ਨੂੰ ਜੂਨੀਅਰ ਵਿੰਗ ਦੀ ਵਧੀਆ ਕੈਡਿਟ ਦੀ ਟਰਾਫ਼ੀ ਅਤੇ ਸਰਟੀਫਿਕੇਟ ਦਿੱਤਾ ਗਿਆ।
ਪੰਜਾਬ ਜੋਨ-ਏ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪ੍ਰਿੰਸੀਪਲ ਡੀ.ਏ.ਵੀ ਕਾਲਜ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਵਧੀਆ ਕਾਰਗੁਜ਼ਾਰੀ ਲਈ ਵਧਾਈ ਦਿੱਤੀ ।
ਸਕੂਲ ਦੇ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਇੰਨ੍ਹਾਂ ਕੈਡਿਟਾਂ ਦੀਆਂ ਕੀਤੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਐਨ.ਸੀ.ਸੀ.ਵਿਦਿਆਰਥੀਆਂ ਦੀ ਸਾਰੀ ਸਖਸ਼ੀਅਤ ਦਾ ਵਿਕਾਸ ਕਰਦੀ ਹੈ ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …