ਅੰਬੇਡਕਰ ਨਗਰ ਵਿਖੇ 60 ਲੱਖ ਦੀ ਲਾਗਤ ਨਾਲ ਬਣੇਗਾ ਕਮਿਊਨਿਟੀ ਸੈਂਟਰ
ਲੌਂਗੋਵਾਲ, 12 ਅਗਸਤ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੰਜਾਬ ਦੇ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰਸ਼ਨ
ਲਿਮਟਿਡ ਵਲੋਂ ਸੀ.ਐਸ.ਆਰ ਪ੍ਰੋਗਰਾਮ ਤਹਿਤ ਪਹਿਲਕਦਮੀ ਕਰਦਿਆਂ ਨਗਰ ਕੌਂਸਲ ਸੰਗਰੂਰ ਨਾਲ ਕੀਤੇ ਗਏ ਸਮਝੌਤੇ ਦੀ ਸ਼ਲਾਘਾ ਕੀਤੀ ਹੈ।ਜਿਕਰਯੋਗ ਹੈ ਕਿ ਐਚ.ਪੀ.ਸੀ.ਐਲ ਵਲੋਂ ਕੀਤੇ ਗਏ ਇਸ ਸਮਝੌਤੇ ਦੇ ਤਹਿਤ ਅੰਬੇਡਕਰ ਨਗਰ ਵਿਖੇ ਕਮਿਊਨਟੀ ਸੈਂਟਰ ਦੀ ਉਸਾਰੀ ਕਰਵਾਈ ਜਾਵੇਗੀ।ਇਸ ਸਮੁਦਾਇਕ ਕੇਂਦਰ (ਕਮਿਊਨਿਟੀ ਸੈਂਟਰ) ਦੀ ਉਸਾਰੀ `ਤੇ ਕਰੀਬ 60 ਲੱਖ ਰੁਪਏ ਦੀ ਲਾਗਤ ਆਵੇਗੀ, ਜੋ ਲੋਕ ਨਿਰਮਾਣ ਵਿਭਾਗ ਵੱਲੋਂ ਕੀਤੀ ਜਾਵੇਗੀ।
ਇਸ ਸਮਝੌਤੇ ਸਮੇਂ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਸਹਾਇਕ ਸੰਦੀਪ ਗਰਗ, ਜਦਕਿ ਐਚ.ਪੀ.ਸੀ.ਐਲ ਦੀ ਪ੍ਰਤੀਨਿਧਤਾ ਵਾਲੇ ਵਫਦ ਵਿੱਚ ਭਾਰਤ ਕੌਲ, ਨਿਲੇਸ਼ ਸ਼੍ਰੀਵਾਸਤਵ, ਹਰੀਸ਼ ਮਨੀ ਅਤੇ ਸ਼੍ਰੀਮਤੀ ਮਹਿਕ ਮਿੱਤਲ, ਈ.ਓ ਨਗਰ ਕੌਂਸਲ ਰਮੇਸ਼ ਕੁਮਾਰ, ਐਮ.ਸੀ ਮਹੇਸ਼ ਕੁਮਾਰ ਅਤੇ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਵਿਪਿਨ ਬਾਂਸਲ ਤੇ ਐਸ.ਡੀ.ਓ ਅਜੇ ਗਰਗ ਵੀ ਹਾਜ਼ਰ ਸਨ।
Check Also
ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ
ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …
Punjab Post Daily Online Newspaper & Print Media