ਲੌਂਗੋਵਾਲ, 12 ਅਗਸਤ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਥਾਨਕ ਅਰਿਹੰਤ ਕਾਲੋਨੀ ਦੀਆਂ ਔਰਤਾਂ ਵਲੋਂ ਸਾਂਝੇ ਤੌਰ `ਤੇ ਤੀਆਂ ਦੇ ਤਿਉਹਾਰ ਨੂੰ ਸਮਰਪਿਤ ਅਰਿਹੰਤ ਜੈਨ ਭਵਨ ਵਿਖੇ ਇੱਕ ਸਮਾਗਮ ਦਾ ਅਯੋਜਨ ਕੀਤਾ ਗਿਆ।ਜਿਥੇ ਔਰਤਾਂ ਨੇ ਗਿੱਧਾ ਪਾ ਕੇ ਤੀਆਂ ਦਾ ਰੰਗ ਬੰਨ੍ਹਿਆ, ਉਥੇ ਉਨਾਂ ਵਲੋਂ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਵੱਖ-ਵੱਖ ਵੰਨਗੀਆਂ ਦੀ ਪੇਸ਼ਕਾਰੀ ਵੀ ਕੀਤੀ ਗਈ।ਇਸ ਮੌਕੇ ਰੀਤੂ ਬਾਲਾ ਜਿੰਦਲ, ਮੋਨਾ ਜਿੰਦਲ, ਵੀਨਾ ਜਿੰਦਲ, ਪ੍ਰਿਅੰਕਾ, ਮੰਮਤਾ, ਸੀਮਾ ਜਿੰਦਲ, ਜੋਤੀ, ਨੇਹਾ ਬਾਂਸਲ ਆਦਿ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …