ਅੰਬੇਡਕਰ ਨਗਰ ਵਿਖੇ 60 ਲੱਖ ਦੀ ਲਾਗਤ ਨਾਲ ਬਣੇਗਾ ਕਮਿਊਨਿਟੀ ਸੈਂਟਰ
ਲੌਂਗੋਵਾਲ, 12 ਅਗਸਤ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੰਜਾਬ ਦੇ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰਸ਼ਨ ਲਿਮਟਿਡ ਵਲੋਂ ਸੀ.ਐਸ.ਆਰ ਪ੍ਰੋਗਰਾਮ ਤਹਿਤ ਪਹਿਲਕਦਮੀ ਕਰਦਿਆਂ ਨਗਰ ਕੌਂਸਲ ਸੰਗਰੂਰ ਨਾਲ ਕੀਤੇ ਗਏ ਸਮਝੌਤੇ ਦੀ ਸ਼ਲਾਘਾ ਕੀਤੀ ਹੈ।ਜਿਕਰਯੋਗ ਹੈ ਕਿ ਐਚ.ਪੀ.ਸੀ.ਐਲ ਵਲੋਂ ਕੀਤੇ ਗਏ ਇਸ ਸਮਝੌਤੇ ਦੇ ਤਹਿਤ ਅੰਬੇਡਕਰ ਨਗਰ ਵਿਖੇ ਕਮਿਊਨਟੀ ਸੈਂਟਰ ਦੀ ਉਸਾਰੀ ਕਰਵਾਈ ਜਾਵੇਗੀ।ਇਸ ਸਮੁਦਾਇਕ ਕੇਂਦਰ (ਕਮਿਊਨਿਟੀ ਸੈਂਟਰ) ਦੀ ਉਸਾਰੀ `ਤੇ ਕਰੀਬ 60 ਲੱਖ ਰੁਪਏ ਦੀ ਲਾਗਤ ਆਵੇਗੀ, ਜੋ ਲੋਕ ਨਿਰਮਾਣ ਵਿਭਾਗ ਵੱਲੋਂ ਕੀਤੀ ਜਾਵੇਗੀ।
ਇਸ ਸਮਝੌਤੇ ਸਮੇਂ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਸਹਾਇਕ ਸੰਦੀਪ ਗਰਗ, ਜਦਕਿ ਐਚ.ਪੀ.ਸੀ.ਐਲ ਦੀ ਪ੍ਰਤੀਨਿਧਤਾ ਵਾਲੇ ਵਫਦ ਵਿੱਚ ਭਾਰਤ ਕੌਲ, ਨਿਲੇਸ਼ ਸ਼੍ਰੀਵਾਸਤਵ, ਹਰੀਸ਼ ਮਨੀ ਅਤੇ ਸ਼੍ਰੀਮਤੀ ਮਹਿਕ ਮਿੱਤਲ, ਈ.ਓ ਨਗਰ ਕੌਂਸਲ ਰਮੇਸ਼ ਕੁਮਾਰ, ਐਮ.ਸੀ ਮਹੇਸ਼ ਕੁਮਾਰ ਅਤੇ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਵਿਪਿਨ ਬਾਂਸਲ ਤੇ ਐਸ.ਡੀ.ਓ ਅਜੇ ਗਰਗ ਵੀ ਹਾਜ਼ਰ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …