Friday, November 22, 2024

ਵਿਹਲ (ਮਿੰਨੀ ਕਹਾਣੀ)

        “ਕੀ ਗੱਲ ਪੁੱਤਰਾ, ਹੁਣ ਸਾਡੇ ਪਿੰਡ ਕਦੇ ਗੇੜਾ ਹੀ ਨੀ ਮਾਰਿਐ।” ਆਪਣੇ ਸਹੁਰੇ ਘਰ ਬੈਠੇ ਜਗਜੀਤ ਨੇ ਆਪਣੇ ਸਾਲੇ ਦੇ ਲੜਕੇ ਨੂੰ ਕਿਹਾ।
       “ਫੁੱਫੜ ਜੀ, ਬੱਸ ਵਿਹਲ ਹੀ ਨੀ ਮਿਲਦੀ।” ਲੜਕਾ ਬੋਲਿਆ।
       “ਪੁੱਤਰਾ, ਖਾਣਾ ਖਾਣ ਨੂੰ ਤਾਂ ਵਿਹਲ ਮਿਲ ਜਾਂਦੀ ਆ ਕਿ ਨਹੀਂ।” ਜਗਜੀਤ ਹੱਸਦਾ ਹੋਇਆ ਬੋਲਿਆ।
       “ਹਾਂ, ਭਾਅ ਜੀ, ਖਾਣਾ ਖਾਣ ਦੀ ਤਾਂ ਇਹਨੂੰ ਵਿਹਲ ਮਿਲ ਜਾਂਦੀ ਏ, ਜਦੋਂ ਏਹਨੇ ਆਪਣਾ ਮੋਬਾਈਲ ਫੋਨ  ਚਾਰਜ ’ਤੇ ਲਾਇਆ ਹੁੰਦਾ ਏ।” ਕੋਲ ਬੈਠਾ ਜਗਜੀਤ ਦਾ ਸਾਲਾ ਆਪਣੇ ਲੜਕੇ ਵੱਲ੍ਹ ਅੱਖਾਂ ਕੱਢਦਾ ਗੁੱਸੇ ’ਚ ਬੋਲਿਆ।
        ਆਪਣੇ ਡੈਡੀ ਦੇ ਮੂੰਹੋਂ ਇਹ ਸੁਣ ਕੇ ਲੜਕਾ ਨੀਵੀਂ ਪਾ ਕੇ ਬੈਠ ਗਿਆ।

Taswinder S

ਤਸਵਿੰਦਰ ਸਿੰਘ ਬੜੈਚ
ਪਿੰਡ ਦੀਵਾਲਾ, ਤਹਿਸੀਲ ਸਮਰਾਲਾ,
ਜਿਲ੍ਹਾ ਲੁਧਿਆਣਾ।
ਮੋਬਾ÷98763-22677

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply