ਪਿੰਡ ਦੀ ਨਿਆਂਈ ਵਿੱਚ ਤੇਜਾ ਸਿੰਘ ਦੇ ਲਾਏ ਚਾਰ ਕਿੱਲੇ ਝੋਨੇ `ਤੇ ਸੂੰਡੀ ਨੇ ਹਮਲਾ ਕਰ ਦਿੱਤਾ।ਦਿਨੋ ਦਿਨ ਖਾਸਾ ਝੋਨਾ ਇਸ ਬਿਮਾਰੀ ਦੀ ਲਪੇਟ ਵਿੱਚ ਆ ਗਿਆ।ਤੇਜਾ ਸਿੰਘ ਨੇ ਆਪਣੇ ਮੁੰਡੇ ਨੂੰ ਸ਼ਹਿਰੋ ਜਾ ਕੇ ਵਧੀਆ ਕੀਟ ਨਾਸ਼ਕ ਸਪਰੇਅ ਲਿਆਉਣ ਲਈ ਕਿਹਾ।ਮੁੰਡਾ ਝੱਟ ਹੀ ਦਵਾਈ ਖਰੀਦ ਲਿਆਇਆ ਤੇ ਮੋਟਰ `ਤੇ ਜਾ ਸਪਰੇਅ ਕਰਨ ਦੀ ਤਿਆਰੀ ਕਰਨ ਲੱਗਾ ਮਗਰ ਹੀ ਤੇਜਾ ਸਿੰਘ ਜਾ ਵੜਿਆ, ਆਪਣੇ ਮੁੰਡੇ ਨੂੰ ਸਪਰੇਅ ਦੀ ਤਿਆਰੀ ਕਰਦਾ ਬੋਲਿਆ, “ਭੀਰਿਆ ਆਹ ਸਪਰੇਅ ਆਪ ਨਾ ਕਰੀ ਬੜੀ ਤੇਜ਼ ਆ, ਵਿਹੜੇ ਵਲੋਂ ਚਾਹੇ ਦੋ ਸੌ ਦੀ ਥਾਂ ਤਿੰਨ ਸੌ ਨੂੰ ਬੰਦਾ ਲੈ ਆ”।
ਬਲਬੀਰ ਸਿੰਘ ਬੱਬੀ
ਪੰਜਾਬੀ ਸਾਹਿਤ ਸਭਾ, ਸਮਰਾਲਾ।
ਮੋ – 70091 07300