Thursday, November 21, 2024

ਚਿੜੀ ਤੇ ਉਸ ਦੇ ਬੋਟ (ਬਾਲ ਕਹਾਣੀ)

             ਇੱਕ ਵਾਰ ਦੀ ਗੱਲ ਹੈ ਇੱਕ ਜੰਗਲ ਵਿੱਚ ਬਹੁਤ ਸਾਰੇ ਪੰਛੀ ਤੇ ਚਿੜੀਆਂ ਰਹਿੰਦੀਆਂ ਸਨ।ਇੱਕ ਵਾਰੀ ਇੱਕ ਚਿੜੀ ਸੀ।ਉਸ ਦੀ ਇੱਕ ਦੂਜੀ ਚਿੜੀ ਨਾਲ Sparrowਲੜਾਈ ਹੋ ਗਈ।ਜਦੋਂ ਉਹ ਦੂਸਰੇ ਦਿਨ ਆਪਣੇ ਬੱਚਿਆਂ ਦਾ ਪੇਟ ਭਰਨ ਲਈ ਚੋਗਾ ਚੁਗਣ ਗਈ ਤਾਂ ਦੂਸਰੀ ਚਿੜੀ ਉਸ ਦੇ ਬੱਚਿਆਂ ਨੂੰ ਭੋਜਨ ਖੁਆ ਕੇ ਉਹਨਾਂ ਨੂੰ ਆਪਣੇ ਨਾਲ ਲੈ ਗਈ। ਜਦੋਂ ਚਿੜੀ ਵਾਪਸ ਆਈ ਤਾਂ ਉਸ ਨੇ ਦੇਖਿਆ ਕਿ ਉਸ ਦੇ ਬੋਟ ਆਲ੍ਹਣੇ ਵਿੱਚ ਨਹੀਂ ਸਨ।ਉਹ ਰੋਣ ਲੱਗੀ ।ਉਸ ਨੇ ਆਪਣੇ ਬੋਟਾਂ ਨੂੰ ਬਹੁਤ ਲੱਭਿਆ ਪਰ ਉਹ ਨਾ ਮਿਲੇ।ਫਿਰ ਚਿੜੀ ਨੇ ਇੱਕ ਕੁੱਤੇ ਦੀ ਮਦਦ ਲਈ। ਉਸ ਨੇ ਕੁੱਤੇ ਨੂੰ ਸਾਰੀ ਗੱਲ ਦੱਸੀ ਤੇ ਮਦਦ ਮੰਗੀ, “ਦੋਸਤ ਮੇਰੇ ਬੱਚਿਆਂ ਨੂੰ ਲੱਭਣ ਵਿੱਚ ਮੇਰੀ ਮਦਦ ਕਰ।” ਕੁੱਤੇ ਨੇ ਚਿੜੀ ਨੂੰ ਹੌਂਸਲਾ ਦਿੱਤਾ ਅਤੇ ਉਹ ਦੋਵੇਂ ਜਾਣੇ ਬੱਚਿਆਂ ਨੂੰ ਲੱਭਣ ਲੱਗੇ।
          ਉਧਰ ਦੂਸਰੀ ਚਿੜੀ ਨੇ ਬੱਚੇ ਕਾਂ ਨੂੰ ਦੇ ਦਿੱਤੇ।ਕਾਂ ਬੱਚੇ ਲੈ ਕੇ ਉਡ ਗਿਆ ਅਤੇ ਆਪਣੇ ਘਰ ਆ ਗਿਆ।ਪ੍ਰੰਤੂ ਕਾਂ ਦੇ ਸਾਰੇ ਮਿੱਤਰ ਰੱਜੇ ਹੋਏ ਸਨ।ਉਹ ਬੱਚਿਆਂ ਨੂੰ ਨਾ ਖਾ ਸਕੇ।ਕਾਂ ਆਪ ਵੀ ਰੱਜਿਆ ਹੋਇਆ ਸੀ।ਇਸ ਲਈ ਉਨ੍ਹਾਂ ਨੇ ਬੋਟਾਂ ਨੂੰ ਤਾੜ ਦਿੱਤਾ।ਬੱਚੇ ਉਡਣ ਯੋਗ ਹੋ ਗਏ ਅਤੇ ਉਹ ਉਡ ਗਏ।ਇੱਧਰ ਕੁੱਤਾ ਤੇ ਚਿੜੀ ਬੋਟਾਂ ਨੂੰ ਲੱਭਦੇ ਲੱਭਦੇ ਥੱਕ ਗਏ ਤੇ ਇੱਕ ਰੁੱਖ ਹੇਠਾਂ ਸੌਂ ਗਏ ਤੇ ਸੰਜੋਗ ਨਾਲ ਚਿੜੀ ਦੇ ਬੱਚੇ ਖੇਡਦੇ ਖੇਡਦੇ ਉਸੇ ਰੁੱਖ ਉਪਰ ਆਣ ਕੇ ਸੌਂ ਗਏ ਜਿਸ ਹੇਠ ਕੁੱਤਾ ਤੇ ਚਿੜੀ ਸੁੱਤੇ ਹੋਏ ਸਨ।ਸਵੇਰ ਹੋਈ ਕੁੱਤਾ ਤੇ ਚਿੜੀ ਉੱਠੇ ਤੇ ਆਪਣੇ ਰਾਹ ਤੁਰ ਪਏ।ਬੱਚੇ ਉਡੇ ਤੇ ਆਪਣਾ ਘਰ ਲੱਭਣ ਲੱਗੇ।ਉਨ੍ਹਾਂ ਵਿੱਚੋਂ ਇੱਕ ਬੱਚਾ ਬਹੁਤ ਛੋਟਾ ਸੀ।ਕੁੱਤਾ ਤੇ ਚਿੜੀ ਦਰਿਆ ਤੇ ਪਾਣੀ ਪੀਣ ਗਏ।ਉਥੇ ਬੱਚੇ ਉਡੇ ਜਾਂਦੇ ਸਨ ਕਿ ਛੋਟਾ ਬੱਚਾ ਦਰਿਆ ਦੇ ਕੰਢੇ ਤੇ ਡਿੱਗ ਪਿਆ।ਸਾਰੇ ਬੱਚੇ ਉਤਰ ਆਏ।ਉਥੋਂ ਹੀ ਕੁੱਤਾ ਤੇ ਚਿੜੀ ਵੀ ਜਾ ਰਹੇ ਸਨ।ਚਿੜੀ ਨੇ ਆਪਣੇ ਬੱਚਿਆਂ ਨੂੰ ਪਛਾਣ ਲਿਆ।ਕੁੱਤੇ ਨੇ ਉਹਨਾਂ ਨਾਲ ਰਹਿਣ ਲਈ ਕਿਹਾ ਤਾਂ ਚਿੜੀ ਤੇ ਉਸ ਦੇ ਬੱਚੇ ਜੋਰ-ਜੋਰ ਦੀ ਕਹਿਣ ਲੱਗੇ, “ਹਾਂ, ਹਾਂ, ਰਹੋ।” ਤੇ ਉਹ ਸਾਰੇ ਖੁਸ਼ੀ-ਖੁਸ਼ੀ ਆਪਣੇ ਘਰ ਵੱਲ ਪਰਤਣ ਲੱਗੇ।

ਨਵਪ੍ਰੀਤ ਸਿੰਘ
ਪਿੰਡ ਤੇ ਡਾਕਘਰ ਰੂੰਮੀ
ਜਿਲ੍ਹਾ ਲੁਧਿਆਣਾ । 

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply